ਮਨਿੰਦਰਜੀਤ ਸਿੱਧੂ
ਜੈਤੋ, 19 ਜਨਵਰੀ 2021 - ਦੀਪਕ ਜੈਤੋਈ ਮੰਚ ਦੀ ਕਾਵਿ ਮਿਲਣੀ ਵਿੱਚ ਨਵੀਂ ਕਮੇਟੀ ਦੀ ਚੋਣੀ ਕੀਤੀ ਗਈ ਜਿਸ ਵਿੱਚ ਸਰਪ੍ਰਸਤ ਪ੍ਰੋਫੈਸਰ ਤਰਸੇਮ ਨਰੂਲਾ, ਪ੍ਰਧਾਨ ਗੁਰਦੀਪ ਚੈਨਾ, ਸਕੱਤਰ ਹਰਮੇਲਪ੍ਰੀਤ, ਉੱਪ ਸਕੱਤਰ ਗੁਰਵਿੰਦਰ ਦਬੜੀਖਾਨਾ, ਖਜਾਨਚੀ ਨੈਣਪਾਲ ਸਿੰਘ ਮਾਨ, ਜੱਥੇਬੰਦਕ ਸਕੱਤਰ ਸੁਰਿੰਦਰਪਾਲ ਸਿੰਘ ਝੱਖੜਵਾਲਾ ਅਤੇ ਪਬਲਿਕ ਰਿਲੇਸ਼ਨਸ਼ਿਪ ਅਫ਼ਸਰ ਚੁਣੇ ਗਏ। ਇਸ ਉਪਰੰਤ ਗੁਰਦੀਪ ਸ਼ਰਮਾ, ਤਰਸੇਮ ਨਰੂਲਾ, ਸਾਧੂ ਰਾਮ ਸ਼ਰਮਾ, ਸੁੰਦਰਪਾਲ ਪ੍ਰੇਮੀ ਦੀ ਪ੍ਰਧਾਨਗੀ ਹੇਠ ਕਵੀ ਦਰਬਾਰ ਸ਼ੁਰੂ ਹੋਇਆ।ਇਸ ਕਾਵਿ ਦਰਬਾਰ ਵਿੱਚ ਕਵੀਆਂ ਨੇ ਕਿਸਾਨਾਂ ਦੇ ਅਨੁਸ਼ਾਸਨਮਈ ਘੋਲ ਦੀ ਪੁਰਜੋਰ ਹਮਾਇਤ ਕਰਦਿਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਨਾਲ ਹੀ ਕੇਂਦਰੀ ਹਕੂਮਤ ਨੂੰ ਕਿਸਾਨ ਮਾਰੂ ਕਾਨੂੰਨ ਰੱਦ ਕਰਨ ਦੀ ਵੀ ਅਪੀਲ ਕੀਤੀ।
ਇਸ ਮਿਲਣੀ ਦੌਰਾਨ ਪੰਜਾਬੀ ਦੇ ਮਸ਼ਹੂਰ ਸ਼ਾਇਰ ਮਰਹੂਮ ਦੀਪਕ ਜੈਤੋਈ ਦੇ ਜਨਮ ਦਿਵਸ ‘ਤੇ ਅਪ੍ਰੈਲ ਵਿੱਚ ਵੱਡੇ ਪੱਧਰ ‘ਤੇ ਮਨਾਉਣ ਦਾ ਫੈਸਲਾ ਕੀਤਾ।ਇਸ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਸਾਹਿਤ ਨਾਲ ਜੋੜਨ ਲਈ ਨੇੜਲੇ ਪਿੰਡਾਂ ਵਿੱਚ ਵੀ ਕਾਵਿ ਮਿਲਣੀਆਂ ਕਰਵਾਉਣ ਦਾ ਫੈਸਲਾ ਲਿਆ ਗਿਆ ਜਿਸ ਤਹਿਤ ਮਿਤੀ 03 ਫਰਵਰੀ 2021 ਨੂੰ ਪਿੰਡ ਲੰਬਵਾਲੀ ਵਿਖੇ ਕਵੀ ਈਸ਼ਰ ਸਿੰਘ ਦੇ ਘਰ ਕਵੀ ਦਰਬਾਰ ਸਜੇਗਾ ਅਤੇ ਮਿਤੀ 07 ਫਰਵਰੀ ਨੂੰ ਝੱਖੜਵਾਲਾ ਵਿਖੇ ਕਾਵਿ ਮਹਿਫਲ ਸਜੇਗੀ।ਇਸ ਮਿਲਣੀ ਦੌਰਾਨ ਹਰਨੇਕ ਰੁਪਾਨਾ, ਡਾ. ਮੇਲਾ ਰਾਮ, ਨੈਣਪਾਲ ਸਿੰਘ ਮਾਨ , ਜਰਨੈਲ਼ ਸਿੰਘ ਜਖਮੀ, ਦਰਸ਼ਨ ਸਿੰਘ, ਅਸ਼ੋਕ ਦਬੜੀਖਾਨਾ, ਮਨਜੀਤ ਸਰਾਂ, ਗੁਰਵਿੰਦਰ ਦਬੜੀਖਾਨਾ, ਹਰਭਗਵਾਨ ਸਿੰਘ, ਮਲਕੀਤ ਕਿੱਟੀ, ਸਿਕੰਦਰ ਚੰਦਭਾਨ, ਸੁੰਿਰੰਦਰ ਲੂੰਬਾ, ਜਨਣ ਲਹਿਰੀ, ਸਾਧੂ ਰਾਮ ਸ਼ਰਮਾ, ਸੁਰਿੰਦਰ ਪਾਲ ਸਿੰਘ, ਹਰਮੇਲਪ੍ਰੀਤ, ਪ੍ਰੋ ਤਰਸੇਮ ਨਰੂਲਾ, ਗੁਰਦੀਪ ਸ਼ਰਮਾ ਅਤੇ ਤਰਲੋਕ ਵਰਮਾ ਨੇ ਆਪਣੀ ਕਵਿਤਾਵਾਂ ਨਾਲ ਰੰਗ ਬੰਨ੍ਹਿਆ। ਇਸ ਮੌਕੇ ਗੁਰਦੀਪ ਸਿੰਘ ਰਾਮੇਆਣਾ ਪ੍ਰਧਾਨ ਪੈਨਸ਼ਰਨਜ਼ ਐਸੋਸੀਏਸ਼ਨ ਅਤੇ ਦੌਲਤ ਸਿੰਘ ਅਨਪੜ੍ਹ ਮੌਜੂਦ ਸਨ।