← ਪਿਛੇ ਪਰਤੋ
ਪੈਟਰੋਲ ਬੰਬ ਨਾਲ ਧਮਾਕਾ ਕਰਨ ਵਾਲੇ ਆਏ ਪੁਲਿਸ ਦੇ ਅੜਿਕੇ ਰਾਜਿੰਦਰ ਕੁਮਾਰ ਜਲੰਧਰ 19 ਜਨਵਰੀ,2021: ਸੋਢਲ ਨਗਰ ਦੇ ਘਰ ’ਚ ਪੈਟਰੋਲ ਬੰਬ ਨਾਲ ਧਮਾਕਾ ਕਰਨ ਵਾਲੇ ਮੁਲਜ਼ਮ ਨੂੰ ਸੀ.ਆਈ.ਏ. ਸਟਾਫ਼ ਨੇ ਸਾਥੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਸਾਜਨ ਉਰਫ਼ ਸਨੀ ਨਿਵਾਸੀ ਚੌਕ ਸੁਦਾਂ ਅਤੇ ਹੈਰਿਸ ਉਰਫ਼ ਹੈਰੀ ਨਿਵਾਸੀ ਪ੍ਰਤਾਪ ਬਾਗ ਦੇ ਰੂਪ ’ਚ ਹੋਈ ਹੈ । ਇਨ੍ਹਾਂ ਕੋਲੋਂ ਰਿਵਾਲਵਰ ਅਤੇ ਗੋਲੀਆਂ ਬਰਾਮਦ ਹੋਈਆਂ ਹਨ। ਸਾਜਨ ਪੈਟਰੋਲ ਬੰਬ ਸੁੱਟਣ ਦੇ ਮਾਮਲੇ ’ਚ ਭਗੌੜਾ ਸੀ। ਸੀ.ਆਈ.ਏ. ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਹੈਰਿਸ ਖ਼ਿਲਾਫ ਲੁੱਟ ਕਰਨ, ਹੱਤਿਆ ਦੀ ਕੋਸ਼ਿਸ਼ ਅਤੇ ਐੱਨ.ਡੀ.ਪੀ.ਸੀ. ਦੇ ਕੇਸ ਪਹਿਲਾਂ ਵੀ ਦਰਜ ਹਨ। ਇਹਨਾਂ ਮੁਲਜ਼ਮਾਂ ਤੋਂ ਬਾਰੀਕੀ ਨਾਲ ਪੁਲਿਸ ਪੁੱਛਗਿਛ ਕਰ ਰਹੀ ਹੈ
Total Responses : 264