ਦੀਪਕ ਜੈਨ
- ਪਰਿਵਾਰਿਕ ਮੇਂਬਰ ਅਤੇ ਵਿਦਿਆਰਥੀ ਕਰਵਾਉਣ ਟੈਸਟ : ਡਾ. ਸੰਗੀਨਾਂ
ਜਗਰਾਓਂ, 20 ਜਨਵਰੀ 2021 - ਪਿੰਡ ਗਾਲਿਬ ਕਲਾਂ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 9 ਅਧਿਆਪਕ ਕੋਰੋਨਾ ਪਾਜ਼ੀਟਿਵ ਆਏ ਹਨ, ਜਿਸ ਤੋਂ ਬਾਅਦ ਹੁਣ ਸਕੂਲ ਨੂੰ ਕੁਝ ਦਿਨਾਂ ਲਈ ਬੰਦ ਕਰਨ ਸੰਬੰਧੀ ਚਰਚਾ ਛਿੜ ਗਈ ਹੈ। ਜਾਣਕਾਰੀ ਅਨੁਸਾਰ ਇਹ ਸਾਰੇ ਅਧਿਆਪਕ ਮਹਿਲਾ ਹਨ ਅਤੇ ਇਕ ਅਧਿਆਪਿਕਾ ਪਿੰਡ ਗਾਲਿਬ ਕਲਾਂ ਦੇ ਅਤੇ ਬਾਕੀ 9 ਅਧਿਆਪਿਕਾਂਵਾਂ ਸ਼ਹਿਰ ਜਗਰਾਓਂ ਦੀਆਂ ਰਹਿਣ ਵਾਲਿਆਂ ਹਨ।
ਇਸ ਬਾਰੇ ਬੋਲਦਿਆਂ ਸਿਵਲ ਹਸਪਤਾਲ ਜਗਰਾਓਂ ਦੀ ਡਾਕਟਰ ਸੰਗੀਨਾਂ ਨੇ ਦਸਿਆ ਕਿ ਸਹਿਤ ਵਿਭਾਗ ਵਲੋਂ 20 ਅਧਿਆਪਕਾਂ ਦੇ ਟੈਸਟ ਲਾਏ ਗਏ ਸਨ ਜਿੰਨਾ ਵਿਚੋਂ 9 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇੰਨਾ ਸਾਰੀਆਂ ਅਧਿਆਪਿਕਾਂ ਨੂੰ ਘਰਾਂ ਵਿਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਡਾਕਟਰ ਸੰਗੀਨਾਂ ਵਲੋਂ ਕੋਰੋਨਾ ਪਾਜ਼ੀਟਿਵ ਆਉਣ ਵਾਲੀਆਂ ਅਧਿਆਪਕਾਵਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ।