ਅਸ਼ੋਕ ਵਰਮਾ
ਬਠਿੰਡਾ, 20 ਜਨਵਰੀ 2021 - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸ਼ਹਿਰ ਵਾਸੀਆਂ ਨੂੰ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਸ਼ਹਿਰ ਦੇ ਵੱਖ ਵੱਖ ਗੁਰੂਘਰਾਂ ਗੁਰਦੁਆਰਾ ਸਾਹਿਬ ਮਾਡਲ ਟਾਊਨ ਫੇਸ 1, ਗੁਰਦੁਆਰਾ ਸਾਹਿਬ ਅਜੀਤ ਰੋਡ, ਗੁਰਦੁਆਰਾ ਸਾਹਿਬ ਗਨੇਸ਼ਾ ਬਸਤੀ, ਗੁਰਦੁਆਰਾ ਸੰਗਤ ਸਿਵਲ ਸਟੇਸ਼ਨ ਸਾਹਿਬ, ਗੁਰਦੁਆਰਾ ਸਾਹਿਬ ਮਤੀ ਦਾਸ ਨਗਰ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਹਨਾਂ ਕਿਹਾ ਕਿ ਅੱਜ ਸਮਾਜ ਵਿੱਚ ਫੈਲੀਆਂ ਕੁਰੀਤੀਆ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਤੇ ਚੱਲ ਕੇ ਦੂਰ ਕੀਤਾ ਜਾ ਸਕਦਾ ਹੈ।
ਗੁਰੂ ਸਾਹਿਬ ਨੇ ਸਾਨੂੰ ਹਮੇਸ਼ਾ ਸੱਚ ਦੇ ਰਾਹ ਤੇ ਚੱਲਣ ਦੀ ਸਿੱਖਿਆ ਦਿੱਤੀ। ਇਸ ਲਈ ਸਾਨੂੰ ਸਭ ਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈਣ ਦੀ ਦੀ ਲੋੜ ਹੈ। ਵਿੱਤ ਮੰਤਰੀ ਅੱਜ ਗੁਰੂ ਨਾਨਕ ਸਕੂਲ 100 ਫੁੱਟੀ ਰੋੜ ਵਿਖੇ ਗੁਰਪ੍ਰੀਤ ਆਰਟਿਸਟ ਦੁਆਰਾ ਬਣਾਈਆ ਪੇਂਟਿੰਗ ਵੀ ਦੇਖਣ ਲਈ ਰੁਕੇ ਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ। ਇਸ ਮੌਕੇ ਜੈਜੀਤ ਸਿੰਘ ਜੌਹਲ,ਅਸ਼ੋਕ ਪ੍ਰਧਾਨ, ਰਾਜ ਨੰਬਰਦਾਰ, ਵਿਵੇਕ ਗਰਗ, ਪਵਨ ਮਾਨੀ,ਰਾਜਨ ਗਰਗ,ਬਲਜਿੰਦਰ ਠੇਕੇਦਾਰ,ਮਾਸਟਰ ਹਰਮੰਦਰ ਸਿੰਘ, ਹਰਵਿੰਦਰ ਲੱਡੂ, ਟਹਿਲ ਬੁੱਟਰ,ਕੰਵਲਜੀਤ ਸਿੰਘ ਅਤੇ ਰਾਜੂ ਸਰਾਂ ਆਦਿ ਆਗੂ ਹਾਜ਼ਰ ਸਨ।