ਇੰਦਰਜੀਤ ਸਿੰਘ
ਫਾਜ਼ਿਲਕਾ, 2 ਜਨਵਰੀ 2021 - ਅੱਜ ਭਾਜਪਾ ਨੂੰ ਜ਼ਿਲ੍ਹਾ ਫਾਜ਼ਿਲਕਾ 'ਚ ਉਸ ਵੇਲੇ ਵੱਡਾ ਝਟਕਾ ਲੱਗਿਆ ਜੱਦ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ ( ਕਿਸਾਨ ਮੋਰਚਾ ) ਅਤੇ ਅਬੋਹਰ ਵਾਸੀ ਤਲਵਿੰਦਰ ਸਿੰਘ ਸੰਧੂ 'ਤੁੱਲੀ ' ਆਪਣੇ ਸੈਂਕੜਿਆਂ ਸਮਰਥਕਾਂ ਸਮੇਤ ਅਕਾਲੀ ਦਲ 'ਚ ਸ਼ਾਮਲ ਹੋ ਗਏ। ਵੱਡੀ ਗੱਲ ਇਹ ਹੈ ਕਿ ਤੁੱਲੀ ਅਬੋਹਰ ਨਗਰ ਕੌਂਸਲ 'ਚ ਸਾਬਕਾ ਮੈਂਬਰ ਨਗਰ ਕੌਂਸਲਰ ਵੀ ਰਹੇ ਹਨ।
ਅੱਜ ਤਲਵਿੰਦਰ ਸਿੰਘ ' ਤੁੱਲੀ ' ਨੂੰ ਰਸਮੀ ਤੌਰ 'ਤੇ ਅਕਾਲੀ ਦਲ 'ਚ ਸ਼ਾਮਲ ਕਰਨ ਲਈ ਅਕਾਲੀ ਦਲ ਦੇ ਅਬੋਹਰ ਅਬਜ਼ਰਵਰ ਅਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਰੋਜ਼ੀ ਬਰਕੰਦੀ , ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਅਨੇਜਾ ਵਿਸ਼ੇਸ਼ ਤੌਰ 'ਤੇ ਤਲਵਿੰਦਰ ਸਿੰਘ ਦੇ ਘਰ ਅਬੋਹਰ ਪਹੁੰਚੇ ਅਤੇ ਤਲਵਿੰਦਰ ਸਿੰਘ ਦੇ ਨਿਵਾਸ ਸਥਾਨ 'ਤੇ ਹੀ ਰੱਖੇ ਪ੍ਰੋਗਰਾਮ 'ਚ ਉਨ੍ਹਾਂ ਨੂੰ ਅਤੇ ਬਾਕੀ ਸਾਥੀਆਂ ਨੂੰ ਅਕਾਲੀ ਦਲ 'ਚ ਸ਼ਾਮਲ ਹੋਣ 'ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਅਨੇਜਾ ਵਲੋਂ ਤਲਵਿੰਦਰ ਸਿੰਘ ਨੂੰ ਅਕਾਲੀ ਦਲ ਦੀ ਜ਼ਿਲ੍ਹਾ ਕਾਰਜਕਾਰਣੀ 'ਚ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ।