ਇੰਦਰਜੀਤ ਸਿੰਘ
ਫਾਜ਼ਿਲਕਾ, 20 ਜਨਵਰੀ 2021 - ਆਸਟ੍ਰੇਲੀਆ ਖਿਲਾਫ ਕ੍ਰਿਕੇਟ ਮੈਚ ਦੇ ਹੀਰੋ ਸ਼ੁਭਮਨ ਗਿਲ ਦੇ ਜੱਦੀ ਘਰ ਪਿੰਡ ਜੈਮਲ ਵਾਲਾ ਜ਼ਿਲ੍ਹਾ ਫਾਜ਼ਿਲਕਾ ਵਿੱਚ ਸ਼ੁਭਮਨ ਗਿੱਲ ਦੇ ਦਾਦਾ-ਦਾਦੀ ਰਹਿੰਦੇ ਹਨ ਜਿਨ੍ਹਾਂ ਨੂੰ ਆਪਣੇ ਪੋਤੇ ਵਲੋਂ ਦੇਸ਼ ਦਾ ਨਾਮ ਰੌਸ਼ਨ ਕਰਨ 'ਤੇ ਮਾਣ ਮਹਿਸੂਸ ਹੋ ਰਿਹਾ ਹੈ। ਇਸ ਮੌਕੇ ਸ਼ੁਭਮਨ ਗਿੱਲ ਦੇ ਦਾਦਾ ਦੀਦਾਰ ਸਿੰਘ ਅਤੇ ਦਾਦੀ ਗੁਰਮੇਲ ਕੌਰ ਉਸ ਦੀ ਇਸ ਸਫਲਤਾ ਉੱਤੇ ਕਾਫ਼ੀ ਖੁਸ਼ ਵਿਖਾਈ ਦਿੱਤੇ।
ਸ਼ੁਭਮਨ ਗਿੱਲ ਦੇ ਦਾਦਾ ਅਤੇ ਦਾਦੀ ਨੇ ਦੱਸਿਆ ਕਿ ਉਨ੍ਹਾਂ ਦੇ ਪੋਤੇ ਵਲੋਂ ਆਸਟ੍ਰੇਲੀਆ ਵਿੱਚ ਖੇਡੇ ਗਏ ਮੈਚ ਵਿੱਚ ਚੰਗਾ ਪਰਦਰਸ਼ਨ ਕਰਨ ਦੇ ਕਾਰਨ ਉਨ੍ਹਾਂ ਨੂੰ ਕਾਫ਼ੀ ਖੁਸ਼ੀ ਮਹਿਸੂਸ ਹੋ ਰਹੀ ਹੈ ਉਨ੍ਹਾਂ ਨੇ ਬਚਪਨ ਦੀਆਂ ਯਾਦਾਂ ਦੱਸਦੇ ਹੋਏ ਕਿਹਾ ਕਿ ਜਦੋਂ ਸ਼ੁਭਮਨ ਡੇਢ ਸਾਲ ਦਾ ਸੀ ਉਦੋਂ ਤੋਂ ਹੀ ਉਸਨੂੰ ਕ੍ਰਿਕੇਟ ਖੇਡਣ ਦਾ ਸ਼ੌਕ ਪੈਦਾ ਹੋ ਗਿਆ ਅਤੇ ਉਸਦੇ ਦਾਦਾ ਨੇ ਉਸਦੇ ਲਈ ਬਣਵਾਏ ਗਏ ਬੱਲੇ ਅਤੇ ਉਹ ਗੇਂਦਾਂ ਵਿਖਾਈਆ ਜਿਨ੍ਹਾਂ ਨਾਲ ਉਹ ਨਿੱਕਾ ਹੁੰਦਾ ਖੇਡਦਾ ਰਿਹਾ।
ਸ਼ੁਭਮਨ ਗਿਲ ਦੇ ਦਾਦੇ ਅਤੇ ਦਾਦੀ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਲਖਵਿੰਦਰ ਗਿਲ ਦਾ ਪੁੱਤਰ ਸ਼ੁਭਮਨ ਗਿੱਲ ਦੀ ਸਫਲਤਾ ਵਿੱਚ ਬਹੁਤ ਵੱਡਾ ਹੱਥ ਹੈ ਉਹ ਆਪ ਖੁਦ ਕ੍ਰਿਕਟ ਦਾ ਖਿਡਾਰੀ ਸੀ ਅਤੇ ਉਸਨੇ ਆਪਣੇ ਬੇਟੇ ਸ਼ੁਭਮਨ ਗਿੱਲ ਨੂੰ ਟ੍ਰੇਨਿੰਗ ਦਿਵਾਉਣ ਲਈ ਫਾਜ਼ਿਲਕਾ ਤੋਂ ਮੋਹਾਲੀ ਵਿੱਚ ਘਰ ਲੈ ਕੇ ਟ੍ਰੇਨਿੰਗ ਦਵਾਈ, ਜਿਸਦਾ ਨਤੀਜਾ ਅੱਜ ਉਨ੍ਹਾਂ ਦੇ ਸਾਹਮਣੇ ਹੈ ਅਤੇ ਉਨ੍ਹਾਂ ਨੂੰ ਆਪਣੇ ਬੇਟੇ ਅਤੇ ਪੋਤੇ ਉੱਤੇ ਬਹੁਤ ਮਾਣ ਹੈ ਜਿਨ੍ਹਾਂ ਨੇ ਉਨ੍ਹਾਂ ਦਾ ਨਾਮ ਦੁਨਿਆ ਭਰ ਵਿੱਚ ਰੌਸ਼ਨ ਕੀਤਾ ਹੈ।