ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ, 21 ਜਨਵਰੀ 2021 - ਪੰਜਾਬ ਪੁਲੀਸ ਵਿੱਚ ਪਿਛਲੇ 36 ਵਰੇ ਤੋਂ ਸੇਵਾਵਾਂ ਨਿਭਾ ਰਹੇ ਸਬ ਇੰਸਪੈਕਟਰ ਪਰਮਜੀਤ ਸਿੰਘ ਨੂੰ ਤਰੱਕੀ ਦੇ ਕੇ ਇੰਸਪੈਕਟਰ ਬਣਾਇਆ ਗਿਆ ਹੈ। ਜ਼ਿਲਾ ਪੁਲੀਸ ਮੁਖੀ ਸਤਿੰਦਰ ਸਿੰਘ ਨੇ ਉਨਾਂ ਨੂੰ ਇੰਸਪੈਕਟਰ ਦਾ ਸਟਾਰ ਲਗਾਏ ਅਤੇ ਭਵਿੱਖੀ ਸੇਵਾਵਾਂ ਲਈ ਸ਼ੁੱਭ ਇਛਾਵਾਂ ਦਿੱਤੀਆਂ। ਇਸ ਮੌਕੇ ਡੀਐਸਪੀ ਮਹੇਸ਼ਇੰਦਰ ਸਿੰਘ ਵੀ ਮੌਜੂਦ ਸਨ।
ਨਵੇਂ ਬਣੇ ਇੰਸਪੈਕਟਰ ਪਰਮਜੀਤ ਸਿੰਘ ਇਨੀਂ ਦਿਨੀਂ ਪੁਲੀਸ ਥਾਣਾ ਸੋਹਾਣਾ ਵਿਖੇ ਤਾਇਨਾਤ ਹਨ। ਇਸਤੋਂ ਪਹਿਲਾਂ ਉਹ ਸਨੇਟਾ ਚੌਕੀ ਦੇ ਇੰਚਾਰਜ ਵੱਲੋਂ ਆਪਣੀਆਂ ਵਿਲੱਖਣ ਸੇਵਾਵਾਂ ਨਿਭਾ ਚੁੱਕੇ ਹਨ। ਉਨਾਂ ਦੀ ਨੌਕਰੀ ਦਾ ਜ਼ਿਆਦਾ ਕਾਰਜਕਾਲ ਮੁਹਾਲੀ ਜ਼ਿਲੇ ਦੇ ਥਾਣਿਆਂ ਅਤੇ ਚੌਕੀਆਂ ਵਿੱਚ ਹੀ ਰਿਹਾ ਹੈ। ਆਪਣੀ ਤਰੱਕੀ ਲਈ ਜ਼ਿਲਾ ਪੁਲੀਸ ਮੁਖੀ ਦਾ ਧੰਨਵਾਦ ਕਰਦਿਆਂ ਉਨਾਂ ਇਮਾਨਦਾਰੀ ਅਤੇ ਤਨਦੇਹੀ ਨਾਲ ਨਵੀਂ ਜ਼ਿੰਮੇਵਾਰੀ ਨਿਭਾਉਣ ਦਾ ਅਹਿਦ ਲਿਆ।