ਹਰਜਿੰਦਰ ਸਿੰਘ ਭੱਟੀ
- ਡਰਾਇਵਰਾਂ ਅਤੇ ਕੰਡਕਟਰਾਂ ਦਾ ਕੀਤਾ ਗਿਆ ਅੱਖਾਂ ਦਾ ਚੈਕਅੱਪ
- ਗੁੱਡ ਸਮਾਰੀਟਨ ਕਾਨੂੰਨ , ਸਾਈਬਰ ਕਰਾਇਮ ਅਤੇ ਟਰੈਫਿਕ ਨਿਯਮਾਂ ਬਾਰੇ ਦਿੱਤੀ ਵਿਸ਼ੇਸ਼ ਜਾਣਕਾਰੀ
- ਐਮਰਜੈਂਸੀ ਵੇਲੇ ਪੁਲਿਸ ਦੀ ਸਹਾਇਤਾ ਲਈ 112 ਤੇ ਕੀਤਾ ਜਾਵੇ ਕਾਲ
ਐਸ.ਏ.ਐਸ. ਨਗਰ 21 ਜਨਵਰੀ 2021 - 32ਵੇਂ ਰਾਸਟਰੀ ਸੜਕ ਸੁਰੱਖਿਆ ਮਹੀਨੇ (ਨੈਸ਼ਨਲ ਰੋਡ ਸੇਫਟੀ ਮਹੀਨਾ) ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਗਰੀਸ਼ ਦਿਆਲਨ, ਐਸ.ਐਸ.ਪੀ ਸ.ਸਤਿੰਦਰ ਸਿੰਘ, ਐਸ.ਪੀ ਟਰੈਫਿਕ ਸ. ਗੁਰਜੋਤ ਸਿੰਘ ਕਲੇਰ, ਡੀ.ਐਸ.ਪੀ ਗੁਰਇਕਬਾਲ ਸਿੰਘ, ਆਰ.ਟੀ.ਏ ਸੁਖਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਟਰੱਕ ਯੂਨੀਅਨ ਡੇਰਾਬੱਸੀ ਵਿਖੇ ਯੂਨੀਅਨ ਦੇ ਪ੍ਧਾਨ ਚਮਨਕੁਮਾਰ ਸੈਣੀ ਦੇ ਸਹਿਯੋਗ ਨਾਲ ਸੈਮੀਨਾਰ ਆਯੋਜਿਤ ਕਰਵਾਇਆ ਗਿਆ ।ਸੈਮੀਨਾਰ ਵਿਚ ਐਮ.ਵੀ.ਆਈ ਰਣਪਰੀਤ ਸਿੰਘ ਭਿਉਰਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਐਮ.ਵੀ.ਆਈ ਰਣਪਰੀਤ ਸਿੰਘ ਭਿਉਰਾ ਟਰੈਫਿਕ ਪੁਲਿਸ ਡੇਰਾਬੱਸੀ ਦੇ ਇੰਚਾਰਜ ਸੁਰਿੰਦਰ ਸਿੰਘ ਅਤੇ ਟਰੈਫਿਕ ਐਜੂਕੇਸ਼ਨ ਸੈੱਲ ਦੇ ਮੈਡਮ ਹਰਜੀਤ ਕੋਰ ਨੇ ਡਰਾਇਵਰਾਂ ਅਤੇ ਕੰਡਕਟਰਾਂ ਨੂੰ ਟਰੈਫਿਕ ਨਿਯਮਾਂ ਬਾਰੇ, ਵਾਤਾਵਰਣ ਦੀ ਸੁਰੱਖਿਆ ਬਾਰੇ, ਨਸ਼ਿਆ ਬਾਰੇ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ।
ਇਸ ਦੇ ਨਾਲ ਹੀ ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋਂ ਕਰਨ,ਅੰਡਰ ਏਜ ਬੱਚਿਆਂ ਲਈ ਕੋਈ ਵੀ ਵਾਹਨ ਨਾ ਚਲਾਉਣ,ਬੁਲਟ ਮੋਟਰਸਾਇਕਲ ਤੇ ਪਟਾਕੇ ਨਾ ਮਾਰਨ, ਪਰੈਸ਼ਰ ਹਾਰਨ ਦੀ ਵਰਤੋ ਨਾ ਕਰਨ, ਓਵਰ ਸਪੀਡ ਵਾਹਨ ਨਾ ਚਲਾਉਣ, ਦੋ ਪਹੀਆਂ ਵਾਹਨ ਤੇ ਹੈਲਮਟ ਦੀ ਵਰਤੋਂ ਕਰਨ, ਚਾਰ ਪਹੀਆਂ ਵਾਹਨ ਤੇ ਸੀਟ ਬੈਲਟ ਦੀ ਵਰਤੋਂ ਕਰਨ ਅਤੇ ਵਾਹਨਾਂ ਦੇ ਸਾਰੇ ਕਾਗਜ਼ਾਤ ਪੂਰੇ ਰੱਖਣ ਬਾਰੇ ਜਾਣਕਾਰੀ ਦਿੱਤੀ।
ਇਸ ਦੇ ਨਾਲ (ਮਾਸਕ ਪਾਉ ਕਰੋਨਾ ਭਜਾਉ) ਕਰੋਨਾ ਮਹਾਮਾਰੀ ਬਾਰੇ ਜਾਗਰੂਕ ਕੀਤਾ ਗਿਆ ਅਤੇ ਹਰ ਆਦਮੀ ਤੋਂ ਇਕ ਮੀਟਰ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ।
ਗੁੱਡ ਸਮਾਰੀਟਨ ਕਾਨੂੰਨ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ।
ਐਮਰਜੈਂਸੀ ਵੇਲੇ ਪੁਲਿਸ ਦੀ ਸਹਾਇਤਾ ਲਈ 112 ਤੇ ਕਾਲ ਕਰਨ ਅਤੇ ਸਾਈਬਰ ਕਰਾਇਮ ਦੀ ਸਹਾਇਤਾ ਲਈ ਵਿਸ਼ੇਸ਼ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਸਿਵਲ ਸਰਜਨ ਦੀ ਯੋਗ ਅਗਵਾਈ ਹੇਠ ਐਸ.ਐਮ.ਓ. ਡੇਰਾਬੱਸੀ ਵੱਲੋਂ ਭੇਜੇ ਗਏ ਡਾਕਟਰਾਂ ਵੱਲੋਂ ਭੇਜੇ ਗਏ ਡਾਕਟਰਾਂ ਵੱਲੋਂ ਡਰਾਇਵਰਾਂ ਅਤੇ ਕੰਡਕਟਰਾਂ ਦੀਆਂ ਅੱਖਾਂ ਦਾ ਚੈਕਅੱਪ ਵੀ ਕੀਤਾ ਗਿਆ।