ਹਰਜਿੰਦਰ ਸਿੰਘ ਭੱਟੀ
- ਸਿਹਤ ਕਰਮਚਾਰੀ ਸਭ ਤੋਂ ਪਹਿਲਾਂ ਆਪਣੇ ਆਪ ਦੇ ਟੀਕੇ ਲਗਵਾ ਕੇ ਸਮਾਜ ਵਿੱਚ ਸਾਰਥਕ ਸੁਨੇਹਾ ਰਹੇ ਹਨ ਭੇਜ- ਡਾ. ਸੰਗੀਤਾ ਜੈਨ ਸੀਨੀਅਰ ਮੈਡੀਕਲ ਅਫਸਰ,ਡੇਰਾਬੱਸੀ
- ਵੈਕਸੀਨੇਸ਼ਨ ਪ੍ਰੋਗਰਾਮ ਦੇ ਨੋਡਲ ਅਫਸਰ ਡਾ. ਅਨੁਜ ਕੁਮਾਰ ਨੇ ਲਗਵਾਇਆ ਪਹਿਲਾ ਟੀਕਾ
ਐਸ.ਏ.ਐਸ. ਨਗਰ 21 ਜਨਵਰੀ 2021 - ਸਬ ਡਵੀਜਨਲ ਹਸਪਤਾਲ ਡੇਰਾਬੱਸੀ ਵਿਖੇ ਕੋਵਿਡ-19 ਟੀਕਾਕਰਨ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਡਾ. ਸੰਗੀਤਾ ਜੈਨ ਸੀਨੀਅਰ ਮੈਡੀਕਲ ਅਫਸਰ ਬਲਾਕ ਡੇਰਾਬੱਸੀ ਨੇ ਵੈਕਸੀਨੇਸ਼ਨ ਸੈਸ਼ਨ ਸਬੰਧੀ ਸਿਹਤ ਵਿਭਾਗ ਵੱਲੋਂ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਇਸ ਟੀਕਾਕਰਨ ਮੁਹਿੰਮ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਬਲਾਕ ਡੇਰਾਬੱਸੀ ਵਿੱਚ ਸ਼ਲਾਘਾਯੋਗ ਉੱਦਮ ਕੀਤੇ ਗਏ ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜਿਸ ਨਾਲ ਵੱਡੇ ਪੱਧਰ ਤੇ ਲੋਕਾਂ ਨੂੰ ਇਸ ਮਹਾਂਮਾਰੀ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕਿਆ। ਹੁਣ ਕਰੋਨਾ ਦੀ ਟੀਕਾਕਰਨ ਮੁਹਿੰਮ ਵਿੱਚ ਵੀ ਸਿਹਤ ਵਿਭਾਗ ਵੱਲੋਂ ਜਿੱਥੇ ਚੰਗੇ ਪ੍ਰਬੰਧ ਕੀਤੇ ਗਏ ਹਨ ਉੱਥੇ ਹੀ ਸਿਹਤ ਕਰਮਚਾਰੀ ਸਭ ਤੋਂ ਪਹਿਲਾਂ ਆਪਣੇ ਆਪ ਦੇ ਟੀਕੇ ਲਗਵਾ ਕੇ ਸਮਾਜ ਵਿੱਚ ਸਾਰਥਕ ਸੁਨੇਹਾ ਭੇਜ ਰਹੇ ਹਨ।
ਇਸ ਮੌਕੇ ਡਾ. ਸੰਗੀਤਾ ਜੈਨ ਨੇ ਭਰੋਸਾ ਦਿੱਤਾ ਕਿ ਸਿਹਤ ਵਿਭਾਗ ਵੱਲੋਂ ਕਿਸੇ ਵੀ ਤਰਾਂ ਦੀ ਊਣਤਾਈ ਨਹੀਂ ਰੱਖੀ ਜਾਵੇਗੀ । ਦਵਾਈ ਦੇ ਰੱਖ ਰਖਾਵ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਦਵਾਈ ਦੇ ਰੱਖਰ ਖਾਵ ਵਿੱਚ ਪ੍ਰੇਸ਼ਾਨੀ ਨਾ ਆਵੇ।
ਉਨਾਂ ਦੱਸਿਆ ਕਿ ਵੈਕਸੀਨੇਸ਼ਨ ਦੇ ਸ਼ੁਰੂਆਤੀ ਦੌਰ ਵਿੱਚ ਸਿਹਤ ਕਾਮਿਆਂ ਤੇ ਕਰੋਨਾ ਮਹਾਂਮਾਰੀ ਦੌਰਾਨ ਮੂਹਰਲੀ ਕਤਾਰ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇਹ ਦਵਾਈ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ਪੜਾਅ ਵਾਰ ਤਰੀਕੇ ਨਾਲ ਹਾਈਰਿਸਕ ਵਿਅਕਤੀਆਂ, ਬਜ਼ੁਰਗਾਂ ਤੇ ਬੱਚਿਆਂ ਨੂੰ ਦਵਾਈ ਦਿੱਤੀ ਜਾਵੇਗੀ।
ਇਸ ਮੌਕੇ ਕੋਵਿਡ-19 ਵੈਕਸੀਨੇਸ਼ਨ ਪ੍ਰੋਗਰਾਮ ਦੇ ਨੋਡਲ ਅਫਸਰ ਡਾ. ਅਨੁਜ ਕੁਮਾਰ ਨੇ ਪਹਿਲਾ ਟੀਕਾ ਲਗਵਾਇਆ। ਉਨਾਂ ਕਿਹਾ ਕਿ ਕਰੀਬ ਇੱਕ ਸਾਲ ਕਰੋਨਾ ਵਾਇਰਸ ਨਾਲ ਲੜਨ ਤੋਂ ਬਾਅਦ ਇਹ ਦਵਾਈ ਆਸ ਦੀ ਚੰਗੀ ਕਿਰਨ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ।