ਦੀਪਕ ਜੈਨ
- ਨਗਰ ਕੌਂਸਲ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ ਮਕਸਦ : ਮਾਣੂਕੇ
ਜਗਰਾਓਂ, 21 ਜਨਵਰੀ 2021 – ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਵਲੋਂ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ। ਇਸ ਮੌਕੇ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਪਾਰਟੀ ਦਾ ਪਹਿਲਾਂ ਮੁੱਦਾ ਕਰੱਪਸ਼ਨ ਖਤਮ ਕਰਨਾ ਹੈ ਜੋ ਨਗਰ ਕੌਂਸਲ ਇਸ ਦਲਦਲ ਵਿੱਚ ਫਸ ਚੁੱਕੀ ਹੈ ਅਤੇ ਨਗਰ ਕੌਂਸਲ ਨੂੰ ਕਰੱਪਟ ਵਿਅਕਤੀਆਂ ਤੋਂ ਬਚਾਉਣਾ ਮੁੱਖ ਮੁੱਦਾ ਹੈ।
ਮਾਣੂਕੇ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨਵੇ ਚੇਹਰੇ ਅਤੇ ਇਮਾਨਦਾਰਾਂ ਨੂੰ ਅੱਗੇ ਲੈਕੇ ਆਵੇਗੀ ਤਾਂ ਜੋ ਲੋਕਾਂ ਦੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣ। ਇੱਥੇ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਨਗਰ ਕੌਸਲ ਵਿੱਚ ਇਮਾਨਦਾਰ ਲੋਕ ਹੋਣਗੇ ਤਾਂ ਜੋ ਲੋਕਾਂ ਨੂੰ ਬੇਹਤਰ ਸਹੂਲਤਾਂ ਮਿਲ ਸਕਣ। ਆਪ ਸੂਬਾ ਜਨਰਲ ਸਕੱਤਰ ਗੋਪੀ ਸ਼ਰਮਾ ਨੇ ਕਿਹਾ ਕਿ ਪਾਰਟੀ ਵਲੋਂ ਅੱਜ ਜੋ ਲਿਸਟ ਜਾਰੀ ਕੀਤੀ ਗਈ ਹੈ ਉਸ ਵਿਚ ਵਾਰਡ ਨ.1 ਤੋਂ ਪਰਮਜੀਤ ਕੌਰ ਜੱਸਲ ,2 ਸੁਚਾ ਸਿੰਘ ਤਲਵਾੜਾ, 5 ਸੰਤੋਸ਼ ਰਾਣੀ,6 ਨਿਰਮਲ ਸਿੰਘ, 8 ਰਮਨ ਅਰੋੜਾ, 9 ਲਖਵੀਰ ਸਿੰਘ , 10 ਰੋਪਿ ਸਿੰਘ, 11 ਵੀਰਪਾਲ ਕੌਰ, 17 ਕਰਮਜੀਤ ਕੌਰ ਅਤੇ 22 ਤੋਂ ਰੁਪਿੰਦਰਜੀਤ ਸਿੰਘ ਸ਼ਾਮਲ ਹਨ।