ਦੀਪਕ ਜੈਨ
ਜਗਰਾਓਂ, 21 ਜਨਵਰੀ 2021 – ਸਿਹਤ ਵਿਭਾਗ ਦੀ ਟੀਮ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 49 ਵਿਦਿਆਰਥੀਆਂ ਦੇ ਕੋਰੋਨਾ ਸੰਬੰਧੀ ਟੈਸਟ ਲਏ ਗਏ। ਇਹ ਟੀਮ ਐਸਐਮਓ ਮਨਦੀਪ ਕੌਰ ਸਿੱਧੂ ਦੀ ਅਗੁਵਾਈ ਵਿਚ ਸਕੂਲ ਪੁੱਜੀ ਅਤੇ ਵਿਦਿਆਰਥੀਆਂ ਦੇ ਟੈਸਟ ਲਏ ਗਏ। ਇਥੇ ਇਹ ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਇਸ ਸਕੂਲ ਦੀਆਂ 9 ਅਧਿਆਪਕਾਵਾਂ ਦੇ ਕੋਰੋਨਾ ਟੈਸਟ ਪੌਜੇਟਿਵ ਪਾਏ ਗਏ ਸਨ ਜਿਸ ਨਾਲ ਪੂਰੇ ਪਿੰਡ ਵਿਚ ਸਹਿਮ ਦਾ ਮਾਹੌਲ ਬਣ ਗਿਆ ਸੀ।
9 ਵਿਚੋਂ ਅੱਠ ਅਧਿਆਪਕਾਵਾਂ ਸ਼ਹਿਰ ਜਗਰਾਓਂ ਦੀਆਂ ਵਸਨੀਕ ਹਨ ਅਤੇ ਇਕ ਪਿੰਡ ਗਾਲਿਬ ਦੀ।
ਐਸਐਮਓ ਮਨਦੀਪ ਕੌਰ ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਅੱਜ ਸੈਂਪਲ ਲਏ ਗਏ ਹਨ ਅਤੇ ਉਸਦੀ ਰਿਪੋਰਟ ਆਉਣ ਤਕ ਸਬ ਨੂੰ ਘਰਾਂ ਵਿਚ ਹੀ ਇਕਾਂਤਵਾਸ ਕੀਤਾ ਗਿਆ ਹੈ। ਓਨਾ ਕਿਹਾ ਕਿ ਸਿਹਤ ਵਿਭਾਗ ਪੂਰੀ ਚੌਕਸੀ ਵਰਤ ਰਿਹਾ ਹੈ ਅਤੇ ਓਨਾ ਅਪੀਲ ਕੀਤੀ ਕਿ ਜੋ ਕੋਈ ਵੀ ਵਿਅਕਤੀ ਇੰਨਾ ਅਧਿਆਪਕਾਵਾਂ ਦੇ ਸੰਪਰਕ ਵਿਚ ਆਇਆ ਹੋਵੇ ਉਹ ਆਕੇ ਆਪਣਾ ਕੋਰੋਨਾ ਟੈਸਟ ਕਰਵਾ ਲਵੇ ਤਾਂ ਜੋ ਹੋਰ ਕਿਸੇ ਨਾਲ ਸੰਪਰਕ ਵਿਚ ਆਉਣ ਤੋਂ ਪ੍ਰਹੇਜ ਕੀਤਾ ਜਾ ਸਕੇ।