← ਪਿਛੇ ਪਰਤੋ
ਰਾਜਿੰਦਰ ਕੁਮਾਰ
ਬੰਗਾ - 21 ਜਨਵਰੀ 2021 - ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜਿਥੇ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਉਮੀਦਵਾਰ ਐਲਾਨੇ ਗਏ ਉਹਨਾਂ ਵਲੋਂ ਵਾਰਡ ਨੰਬਰ 3 ਤੋਂ ਅਕਾਲੀ ਦਲ ਪਾਰਟੀ ਵਲੋਂ ਪੜੀਲਿਖੀ ਸੁਜਵਾਨ ਤੇ ਨਿਰਪੱਖ ਸੋਚ ਵਾਲੀ ਉਮੀਦਵਾਰ ਰੇਨੂੰ ਬਾਲਾ ਨੂੰ ਚੋਣ ਮੈਦਾਨ ਚ ਉਤਾਰਿਆ ਹੈ। ਉਹਨਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਲੋਂ ਦਿੱਤੇ ਇਹ ਮਾਣ ਨੂੰ ਉਹ ਵਾਰਡ ਨੰਬਰ 3 ਦੀ ਜਿੱਤ ਕਰਕੇ ਪੂਰਾ ਕਰਣਗੇ। ਓਹਨਾ ਕਿਹਾ ਕਿ ਉਹਨਾਂ ਦਾ ਮੁੱਖ ਮੁਦਾ ਮੁਹਲੇ ਚ ਰੁਕੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਦੇ ਨਾਲ ਨਾਲ ਪੀਣ ਵਾਲੇ ਪਾਣੀ ਨੂੰ ਲੈ ਕੇ ਆ ਰਹੀ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਦੂਰ ਕਰਨਗੇ।
Total Responses : 193