ਰਾਜਿੰਦਰ ਕੁਮਾਰ
ਬੰਗਾ 22 ਜਨਵਰੀ - ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜਿਥੇ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਉਮੀਦਵਾਰ ਐਲਾਨੇ ਗਏ ਉਹਨਾਂ ਵਲੋਂ ਵਾਰਡ ਨੰਬਰ 6 ਤੋਂ ਅਕਾਲੀ ਦਲ ਪਾਰਟੀ ਵਲੋਂ ਸੁਜਵਾਨ ਤੇ ਨਿਰਪੱਖ ਸੋਚ ਵਾਲੇ ਉਮੀਦਵਾਰ ਉਪ ਪ੍ਰਧਾਨ ਜਸਵਿੰਦਰ ਸਿੰਘ ਮਾਨ ਹੋਣਾ ਨੂੰ ਇਕ ਵਾਰ ਫਿਰ ਤੋਂ ਚੋਣ ਮੈਦਾਨ ਚ ਉਤਾਰਿਆ ਹੈ ਜਿਸ ਨੂੰ ਤੁਸੀਂ ਚੰਗੀ ਤਰਾਂ ਜਾਣਦੇ ਹੋ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਲੋਂ ਦਿੱਤੇ ਇਹ ਮਾਣ ਨੂੰ ਉਹ ਵਾਰਡ ਨੰਬਰ 6 ਦੀ ਜਿੱਤ ਕਰਕੇ ਪੂਰਾ ਕਰਣਗੇ।
ਓਹਨਾ ਕਿਹਾ ਕਿ ਉਹਨਾਂ ਦਾ ਮੁੱਖ ਮੁਦਾ ਵਾਰਡ ਚ ਪਿਛਲੇ ਸਮੇਂ ਵਿਚ ਰੁਕੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਦੇ ਨਾਲ ਨਾਲ ਸਟੇਡੀਅਮ ਦੇ ਕੰਮ ਨੂੰ ਪੁਰਾ ਕਰਵਾਨਾ ਵੀ ਹੈ ਗਲੀਆਂ ਨਾਲੀਆਂ ਨੂੰ ਸਾਫ ਕਰਵਾਓਣ ਵਰਗੀਆਂ ਆ ਰਹੀਆਂ ਨੂੰ ਹੱਲ ਕਰਵਾਣਗੇ ਤੇ ਨਗਰ ਨਗਰ ਕੋੋਸ਼ਲ 6 ਨੰਬਰ ਵਾਰਡ ਚ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾ ਅਕਾਲੀ ਦਲ ਦੀ ਕਮੇਟੀ ਬਣਾਵਾਂਗੇ ਇਸੇ ਤਰਾ ਹੀ ਵਾਰਡ ਨੰਬਰ 5 ਤੋਂ ਅਕਾਲੀ ਦਲ ਪਾਰਟੀ ਤੋਂ ਵੀਰਪਾਲ ਕੌਰ ਪਤਨੀ ਜਸਵਿੰਦਰ ਸਿੰਘ ਮਾਨ ਹੋਣਾ ਨੇ ਵੀ ਆਪਣੀ ਕਿਸਮਤ ਨੂੰ ਅਜਮਾਉਣ ਲਈ ਪਾਰਟੀ ਦੀ ਬਾਂਹ ਫੜੀ ਹੈ ਓਹਨਾ ਨੇ ਵੀ ਦਾਵਾ ਕੀਤਾ ਕਿ ਉਹ ਸਾਰੇ ਵਿਕਾਸ ਕਾਰਜ ਜੋ ਰੁਕੇ ਹਨ ਉਹ ਵਾਰਡ ਵਿਚ ਜਿੱਤ ਹੋਣ ਤੇ ਪੂਰੇ ਕੀਤੇ ਜਾਣਗੇ