ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 22 ਜਨਵਰੀ 2021-ਬੁਨਿਆਦੀ ਸਹੂਲਤਾਂ ਤੋਂ ਸੱਖਣੇ ਵਾਰਡ ਨੰਬਰ 20 ਦੇ ਲੋਕਾਂ ਨੇ ਇਸ ਵਾਰ ਨਗਰ ਕੌਂਸਲ ਚੋਣਾਂ ਦੌਰਾਨ ਸ਼ਿਅਦ, ਭਾਜਪਾ ਤੇ ਕਾਂਗਰਸ ਦਾ ਬਾਈਕਾਟ ਕਰਦਿਆਂ ਅਜ਼ਾਦ ਉਮੀਦਵਾਰ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ, ਨਾਲ ਹੀ ਇਸ ਅਜਾਦ ਉਮੀਦਵਾਰ ਨੂੰ ਜਿਤਾਉਣ ਦਾ ਵੀ ਫੈਸਲਾ ਕੀਤਾ ਹੈ। ਵਾਰਡ ਦੇ ਨੌਜਵਾਨ ਵਿਕਰਮਜੀਤ ਸਿੰਘ ਨੂੰ ਅਜ਼ਾਦ ਉਮੀਦਵਾਰ ਐਲਾਨਦਿਆਂ ਮੁਹੱਲਾ ਵਾਸੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ, ਨਾ ਤਾਂ ਵਾਰਡ ਦੀਆਂ ਗਲੀਆਂ, ਨਾਲੀਆਂ ਪੱਕੀਆਂ ਹਨ ਤੇ ਨਾ ਹੀ ਸੀਵਰੇਜ ਸਿਸਟਮ ਦਰੁਸਤ ਹੈ। ਸੀਵਰੇਜ ਸਮੱਸਿਆ ਵੱਡਾ ਮੁੱਦਾ ਹੈ, ਜਿਸ ਵੱਲ ਅਜੇ ਤੱਕ ਕਿਸੇ ਮੰਤਰੀ, ਆਗੂ ਵੱਲੋਂ ਿਧਆਨ ਨਹੀਂ ਦਿੱਤਾ ਗਿਆ, ਜਿਸ ਕਰਕੇ ਉਨ੍ਹਾਂ ਇਸ ਵਾਰ ਸਾਰੇ ਦਲਾਂ ਦਾ ਬਾਈਕਾਟ ਕੀਤਾ ਹੈ। ਉਥੇ ਹੀ ਅਜਾਦ ਉਮੀਦਵਾਰ ਵਿਕਰਮਜੀਤ ਸਿੰਘ ਨੂੰ ਪੂਰਨ ਸਮੱਰਥਨ ਦੇਣ ਦੀ ਗੱਲ ਵੀ ਆਖ਼ੀ ਗਈ ਹੈ।