ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 22 ਜਨਵਰੀ 2021-ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਜਸਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਉੱਪ-ਜ਼ਿਲ੍ਹਾ ਸਿੱਖਿਆ (ਐ.ਸਿੱ) ਸੁਖਦਰਸ਼ਨ ਸਿੰਘ ਬੇਦੀ ਦੀ ਸਰਪ੍ਰਸਤੀ ਅਤੇ ਜ਼ਿਲ੍ਹਾ ਲੇਖਾਕਾਰ ਰਾਹੁਲ ਬਖਸ਼ੀ ਦੀ ਦੇਖ-ਰੇਖ ਹੇਠ ਸਿੱਖਿਆ ਵਿਭਾਗ ਵੱਲੋਂ ਹਦਾਇਤਾਂ ਮੁਤਾਬਕ ਕੋਵਿਡ-19 ਦੌਰਾਨ ਵਿਦਿਆਰਥੀਆਂ ਨੂੰ ਵੰਡੇ ਗਏ ਅਨਾਜ ਅਤੇ ਯੋਗ ਵਿਦਿਆਰਥੀਆਂ ਨੂੰ ਦਿੱਤੀ ਕੁਕਿੰਗ ਕਾਸਟ ਦੀ ਰਾਸ਼ੀ ਦਾ ਰਿਕਾਰਡ ਚੈੱਕ ਕਰਨ ਸਬੰਧੀ ਜ਼ਿਲ੍ਹੇ ’ਚ ਪੈਂਦੇ 6 ਬਲਾਕਾਂ ਦੇ 11 ਸਕੂਲਾਂ ’ਚ ਚੈਕਿੰਗ ਕੀਤੀ ਜਾਵੇਗੀ। ਇਹ ਚੈਕਿੰਗ ਹਰ ਰੋਜ਼ 66 ਸਕੂਲਾਂ ਨੂੰ ਬੁਲਾਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇ ਦਫ਼ਤਰ ਵਿਖੇ ਹੋਵੇਗੀ। ਰਾਹੁਲ ਬਖ਼ਸ਼ੀ ਨੇ ਦੱਸਿਆ ਕਿ ਇਹ ਚੈਕਿੰਗ 22 ਜਨਵਰੀ ਤੋਂ 5 ਫਰਵਰੀ ਤੱਕ ਕੀਤੀ ਜਾਵੇਗੀ, ਜਿਸ ਤਹਿਤ 557 ਸਕੂਲ ਇਸ ਚੈਕਿੰਗ ’ਚ ਆਉਣਗੇ। ਉਨ੍ਹਾਂ ਦੱਸਿਆ ਕਿ ਚੈਕਿੰਗ ਬਲਾਕ ਇੰਚਾਰਜ਼ ਸੰਦੀਪ ਕੁਮਾਰ ਮੁਕਤਸਰ-2, ਚੇਤਨ ਸ਼ਰਮਾ ਮੁਕਤਸਰ-1, ਟਿੰਕੂ ਬਾਲਾ ਮਲੋਟ, ਕੁਲਦੀਪ ਸਿੰਗਲਾ ਗਿੱਦੜਬਾਹਾ, ਰਾਜਿੰਦਰ ਕੌਰ ਦੋਦਾ ਅਤੇ ਸੁਖਜੀਤ ਸਿੰਘ ਲੰਬੀ ਵੱਲੋਂ ਕੀਤੀ ਜਾ ਰਹੀ ਹੈ।