ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 22 ਜਨਵਰੀ 2021 - ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ ਸੁਰੱਖਿਅਤ ਹੈ ਅਤੇ ਇਸ ਨੂੰ ਲਗਵਾਉਣ ਨਾਲ ਤੁਹਾਡਾ ਤਾਂ ਬਚਾਅ ਹੋਵੇਗਾ ਹੀ ਨਾਲ ਹੀ ਤੁਸੀਂ ਬਾਕੀਆਂ ਨੂੰ ਵੀ ਇਸ ਤੋਂ ਬਚਾਅ ਵਿੱਚ ਯੋਗਦਾਨ ਪਾਉਣ ਦੇ ਸਮਰੱਥ ਹੋ ਜਾਵੋਗੇ । ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ: ਜਸਵਿੰਦਰ ਕੁਮਾਰੀ ਸੀਨੀਅਰ ਮੈਡੀਕਲ ਅਫਸਰ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਨੇ ਦੱਸਿਆ ਕਿ ਅੱਜ ਕੋਵਿਡ ਤੋਂ ਬਚਾਅ ਸਬੰਧੀ ਟੀਕਾਕਰਨ ਕਰਵਾਉਣ ਦੀ ਵਾਰੀ ਉਹਨਾਂ ਅਧੀਂਨ ਆਉਂਦੇ ਸਟਾਫ ਦੀ ਸੀ ਜਿਨ੍ਹਾਂ ਵਿੱਚੋਂ ਬਿਕਰਮਜੀਤ ਸਿੰਘ ਬਲਾਕ ਐਕਸਟੈਂਸ਼ਨ ਐਜੂਕੇਟਰ ਦੁਆਰਾ ਸੱਭ ਤੋਂ ਪਹਿਲਾਂ ਟੀਕਾਕਰਨ ਕਰਵਾਇਆ ਗਿਆ ਜਿਸ ਦੇ ਬਾਅਦ ਡਾ: ਗੋਰਵ ਮੈਡੀਕਲ ਅਫਸਰ, ਮੋਨਿਕਾ ਬਲਾਕ ਐਕਸਟੈਂਸ਼ਨ ਐਜੂਕੇਟਰ, ਹਰਮਨ ਕੌਰ ਸਟਾਫ ਨਰਸ, ਨਰਿੰਦਰ ਕੌਰ ਏ ਐਨ ਐਮ, ਹਰਪ੍ਰੀਤ ਕੌਰ ਸਟਾਫ ਨਰਸ ਦੁਆਰਾ ਟੀਕਾਕਰਨ ਕਰਵਾਇਆ ਗਿਆ ।
ਇਸ ਮੌਕੇ ਬਿਕਰਮਜੀਤ ਸਿੰਘ ਅਤੇ ਮੋਨਿਕਾ ਬਲਾਕ ਐਕਸਟੈਂਸ਼ਨ ਐਜੂਕੇਟਰ ਨੇ ਕਿਹਾ ਮਾਸਮੀਡੀਆ ਵਿਭਾਗ ਦਾ ਕੰਮ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੈ ਅਤੇ ਇਸ ਲਈ ਹੀ ਅੱਜ ਅਸੀਂ ਪਹਿਲਾਂ ਆਪਣਾ ਟੀਕਾਕਰਨ ਕਰਵਾਇਆ ਹੈ ਤਾਂ ਜੋ ਸਾਡੇ ਸਾਥੀ ਸਿਹਤ ਕਰਮੀ ਵੱਧ ਚੜ੍ਹ ਕੇ ਇਸ ਵਿਚ ਆਪਣਾ ਯੋਗਦਾਨ ਪਾਉਣ । ਉਹਨਾਂ ਨੇ ਕਿਹਾ ਕਿ ਸਿਹਤ ਕਰਮੀ ਟੀਕਾਕਰਨ ਤੋਂ ਡਰਦੇ ਨਹੀਂ ਹਨ ਬਸ ਉਹਨਾਂ ਵਿੱਚ ਥੋੜੀ ਹਿਚਕਚਾਹਟ ਹੈ ਜੋ ਕਿ ਜਲਦੀ ਹੀ ਦੂਰ ਹੋ ਜਾਵੇਗੀ ।ਅੱਜ ਨਰਿੰਦਰ ਕੌਰ ਏ ਐਨ ਐਮ ਅਤੇ ਪਰਮਜੀਤ ਕੌਰ ਏ ਐਨ ਐਮ ਦੁਆਰਾ ਟੀਕਾਕਰਨ ਕੀਤਾ ਗਿਆ । ਇਸ ਮੌਕੇ ਡਾ: ਗੋਰਵ, ਹਰਪ੍ਰੀਤ ਕੌਰ ਸਟਾਫ ਨਰਸ, ਹਰਮਨ ਕੌਰ ਆਦਿ ਹਾਜਰ ਸਨ ।