← ਪਿਛੇ ਪਰਤੋ
ਅਸ਼ੋਕ ਵਰਮਾ
ਬਠਿੰਡਾ, 22 ਜਨਵਰੀ2021 : ਭਾਰਤ ਸਰਕਾਰ ਵੱਲੋਂ ਵਧੀਆ ਸਿਹਤ ਸੇਵਾਵਾਂ ਦੇ ਮੱਦੇਨਜ਼ਰ ਐਨ.ਕਿਊ.ਏ.ਐਸ ਦੇ ਮਿਥੇ ਹੋਏ ਮਾਪ ਦੰਡ ਪੂਰੇ ਕਰਨ ’ਤੇ ਪੀ.ਐਚ.ਸੀ ਬਲਾਕ ਗੋਨਿਆਣਾ ਅਧੀਨ ਪੈਂਦੇ ਪਿੰਡ ਬੱਲੂਆਣਾ ਨੂੰ ਨੈਸ਼ਨਲ ਕੁਆਲਟੀ ਇੰਸ਼ੌਰੈਂਸ ਸਰਟੀਫਿਕੇਟ ਦਿੱਤਾ ਗਿਆ। ਇਹ ਐਵਾਰਡ ਸਿਵਲ ਸਰਜਨ ਕਾਨਫਰੰਸ ਦੌਰਾਨ ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਨੇ ਪ੍ਰਦਾਨ ਕੀਤਾ ਹੈ। ਇਹ ਸਨਮਾਨ ਮਿਲਣ ’ਤੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਪੀ.ਐਚ.ਸੀ. ਬੱਲੂਆਣਾ ਦੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਨਮਾਨ ਸਿਹਤ ਵਿਭਾਗ ਤੇ ਜ਼ਿਲ੍ਹੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।
Total Responses : 21