ਨਵੀਂ ਦਿੱਲੀ, 23 ਜਨਵਰੀ 2021 - ਕੀ ਤੁਹਾਡੇ ਕੋਲ ਆਈਫੋਨ ਹੈ ਤੇ ਤੁਸੀਂ ਆਪਣੇ ਆਪ ਹੀ ਫੇਸਬੁੱਕ ਐਪ ਚੋਂ ਲਾਗਆਉਟ ਹੋ ਰਹੇ ਹੋ? ਤਾਂ ਘਬਰਾਓ ਨਾ, ਤੁਸੀਂ ਇਕੱਲੇ ਅਜਿਹੇ ਨਹੀਂ ਜਿਸ ਨਾਲ ਅਜਿਹਾ ਹੋ ਰਿਹਾ ਹੈ| ਸ਼ੁੱਕਰਵਾਰ ਦੀ ਰਾਤ ਆਈਫੋਨ ਵਰਤਣ ਵਾਲੇ ਬਹੁਤੇ ਲੋਕਾਂ ਨੂੰ ਇਸ ਸਮੱਸਿਆ ਨਾਲ ਜੂਝਣਾ ਪਿਆ ਤੇ ਆਪਣੇ ਆਪ ਲਾਗ ਆਉਟ ਹੋਣ ਤੋਂ ਬਾਅਦ ਦੁਬਾਰਾ ਲਾਗ ਇਨ ਕਰਨਾ ਪਿਆ ਤੇ ਕਈ ਵਾਰ ੨ ਫੈਕਟਰ ਵੈਰੀਫਿਕੇਸ਼ਨ ਦਾ ਸੰਦੇਸ਼ ਆਉਣ ਵਿਚ ਵੀ ਦੇਰੀ ਹੋਈ|
ਫੇਸਬੁੱਕ ਦੇ ਬੁਲਾਰੇ ਨੇ ਇਸ ਬਾਰੇ ਸਪਸ਼ਟੀਕਰਨ ਦਿੱਤਾ ਹੈ| ਉਨ੍ਹਾਂ ਕਿਹਾ ਕਿ ਇਹ ਫੇਸਬੁੱਕ ਦੁਆਰਾ ਕਨਫਿਗਰੇਸ਼ਨ ਸੈਟਿੰਗਜ਼ ਵਿਚ ਕੀਤੇ ਜਾ ਰਹੇ ਬਦਲਾਅ ਕਾਰਨ ਹੋ ਰਿਹਾ ਹੈ| ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜਲਦ ਹੀ ਇਸ ਮਸਲੇ ਨੂੰ ਠੀਕ ਕਰ ਦਿੱਤਾ ਜਾਏਗਾ|
ਫੇਸਬੁੱਕ ਆਈ.ਓ.ਐਸ ਐਪ ਤੋਂ ਇਹ ਅਚਾਨਕ ਲੌਗਆਉਟ ਉਸੇ ਸਮੇਂ ਹੁੰਦਾ ਹੈ ਜਦੋਂ ਐਪਲ ਅਤੇ ਫੇਸਬੁੱਕ ਦੋਵਾਂ ਦੀ ਆਈ.ਓ.ਐਸ 14 ਵਿਚ ਕੁਝ ਕਮਰਸ਼ੀਅਲ ਵਿਗਿਆਪਨਾਂ ਲਈ ਯੂਜ਼ਰਸ ਡੇਟਾ ਕੈਪਚਰ ਕਰਨ ਲਈ ਬਹਿਸ ਹੋ ਰਹੀ ਹੈ| ਹਾਲਾਂਕਿ, ਤਾਜ਼ਾ ਰਿਪੋਰਟਾਂ ਦੇ ਅਨੁਸਾਰ, ਫੇਸਬੁੱਕ ਨੇ ਐੱਪਲ ਦੇ ਨਵੇਂ ਨਿਯਮਾਂ ਦੀ ਪਾਲਣਾ ਕਰਨ ਲਈ ਸਹਿਮਤੀ ਦਿੱਤੀ ਹੈ ਜੋ ਆਈ.ਓ.ਐਸ 14 ਦੇ ਜਾਰੀ ਹੋਣ ਤੋਂ ਤੁਰੰਤ ਬਾਅਦ ਲਾਗੂ ਹੋ ਗਈਆਂ ਸਨ|