ਰਜਨੀਸ਼ ਸਰੀਨ
ਨਵਾਂਸ਼ਹਿਰ 23 ਜਨਵਰੀ 2021 - ਸਮਸ ਕੋਟ ਰਾਂਝਾ ਵਿਖੇ ਮਿਸ਼ਨ ਸ਼ਤ ਪ੍ਰਤੀਸ਼ਤ ਅਤੇ 100 ਪ੍ਰਤੀਸ਼ਤ ਹਾਜਰੀ ਦੇ ਦਿਸ਼ਾ ਨਿਰਦੇਸ਼ ਅਨੁਸਾਰ 6ਵੀਂ ਤੋਂ 10ਵੀਂ ਜਮਾਤ ਦੀ ਹਾਜਰੀ ਸਬੰਧੀ ਹਫਤਾਵਾਰੀ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਛੇਵੀਂ ਜਮਾਤ ਦੀ ਹਾਜਰੀ ਸਭ ਤੋਂ ਵੱਧ ਹੋਣ ਕਾਰਨ ਮੁਖ ਅਧਿਆਪਕ ਤੇ ਸਟਾਫ ਨੇ ਬੱਚਿਆਂ ਨੂੰ ਰਨਿੰਗ ਟਰਾਫੀ ਦੇ ਕੇ ਉਤਸ਼ਾਹਿਤ ਕੀਤਾ। ਇਸ ਮੌਕੇ ਮੁਖੀ ਵਲੋਂ ਲਗਾਤਾਰ ਵੱਧ ਹਾਜਰੀ ਦੇਣ ਵਾਲੀ ਜਮਾਤ ਨੂੰ ਪੱਕੇ ਤੌਰ ਤੇ ਟਰਾਫੀ ਦੇਣ ਦੀ ਗੱਲ ਕਹੀ ਹੈ। ਇਸ ਮੁਹਿੰਮ ਨਾਲ ਬੱਚੇ ਉਤਸ਼ਾਹਿਤ ਹੋ ਰਹੇ ਹਨ ਤੇ ਸਕੂਲ ਦੀ ਹਾਜਰੀ ਰੋਜਾਨਾ 90 ਪ੍ਰਤੀਸ਼ਤ ਤੱਕ ਪੁੱਜ ਰਹੀ ਹੈ। ਇਸ ਮੌਕੇ ਅਧਿਆਪਕ ਸੁਰਜੀਤ ਪਾਲ, ਕਪਿਲ ਦੁੱਗਲ, ਅਸ਼ਵਨੀ ਮੁਰਗਈ , ਬਲਵੀਰ ਸਿੰਘ, ਗੁਰਪ੍ਰੀਤ ਸਿੰਘ, ਰਾਜ ਕੁਮਾਰ, ਪਰਮਜੀਤ ਕੌਰ, ਰਾਜਵਿੰਦਰ ਕੌਰ, ਅਤੇ ਅਮਨਦੀਪ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸਨ।