ਰਜਨੀਸ਼ ਸਰੀਨ
ਨਵਾਂਸ਼ਹਿਰ: 23 ਜਨਵਰੀ 2021 - ਸਸਸਸ ਲੰਗੜੋਆ ਵਿਖੇ "ਜੈ ਹਿੰਦ "ਦਾ ਨਾਅਰਾ ਲਾਉਣ ਵਾਲੇ ਲੋਕ ਨਾਇਕ ਨੇਤਾ ਸੁਭਾਸ਼ ਚੰਦਰ ਬੋਸ ਦੀ ਜਨਮ ਸ਼ਤਾਬਦੀ ਮੌਕੇ ਭਾਸ਼ਣ ਕਰਵਾਇਆ ਗਿਆ ਜਿਸ ਵਿਚ ਮੈਡਮ ਕਮਲਜੀਤ ਕੌਰ ਵਲੋਂ ਤਿਆਰ ਕਰਵਾਈ ਗਈ ਸਕੂਲ ਦੀ ਬਾਰਵੀਂ ਜਮਾਤ ਦੀ ਵਿਦਿਆਰਥਣ ਸੀਮਾ ਰਾਣੀ ਨੇ ਸਵੇਰ ਦੀ ਸਭਾ ਵਿੱਚ ਨੇਤਾ ਸੁਭਾਸ਼ ਚੰਦਰ ਬੋਸ ਦੇ ਜੀਵਨ ਉੱਤੇ ਭਾਸ਼ਣ ਦਿੱਤਾ। ਇਸ ਮੌਕੇ ਵਾਇਸ ਪ੍ਰਿੰਸੀਪਲ ਮੈਡਮ ਸਰੋਜ ਬਾਲਾ ਨੇ ਸੁਭਾਸ਼ ਚੰਦਰ ਬੋਸ ਦੇ ਜੀਵਨ ਫਲਸਫੇ ਤੋਂ ਬਚਿਆ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਨੇਤਾ ਜੀ ਦੇ ਆਜ਼ਾਦੀ ਪ੍ਰਾਪਤ ਕਰਨ ਲਈ ਲਗਾਏ ਨਾਅਰੇ 'ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜਾਦੀ ਦੇਵਾਂਗਾ' ਨੂੰ ਦੁਹਰਾਇਆ। ਇਸ ਮੌਕੇ ਮੈਡਮ ਸਰਬਜੀਤ ਕੌਰ, ਮੇਨਿਕਾ ਰਾਣੀ, ਮੀਨਾ ਰਾਣੀ, ਦੇਸ ਰਾਜ, ਹਰਿੰਦਰ ਸਿੰਘ, ਸਰਬਜੀਤ ਸਿੰਘ, ਨਰੰਜਣਜੋਤ ਸਿੰਘ, ਸੁਮੀਤ ਸੋਢੀ, ਸੁਸ਼ੀਲ ਕੁਮਾਰ ਤੇ ਸਕੂਲ ਸਟਾਫ ਮੈਂਬਰ ਹਾਜ਼ਰ ਸਨ।