ਨਵੀਂ ਦਿੱਲੀ, 23 ਜਨਵਰੀ 2021 - ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਕੇਂਦਰ ਸਰਕਾਰ ਨੇ ਜੈੱਡ ਪਲੱਸ ਸੁਰੱਖਿਆ ਦੇਣ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਦੇ ਮੁਤਾਬਿਕ, ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਕਿਤੇ ਵੀ ਜਾਣਗੇ ਤਾਂ, ਇਹ ਜੈੱਡ ਪਲੱਸ ਸੁਰੱਖਿਆ ਉਨ੍ਹਾਂ ਦੇ ਨਾਲ ਰਹੇਗੀ। ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਵੱਲੋਂ ਸੀਆਰਪੀਐਫ ਨੂੰ, ਰੰਜਨ ਗੋਗੋਈ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ।
ਜੈੱਡ ਸ੍ਰੇਣੀ ਦੇ ਸੁਰੱਖਿਆ ਪ੍ਰਣਾਲੀ ਦੇ ਮੱਦੇਨਜ਼ਰ ਉਨ੍ਹਾਂ ਨਾਲ ਸੀਆਰਪੀਐਫ ਦੇ ਤੇਜ਼-ਤਰਾਰ ਕਮਾਂਡੋ ਜਵਾਨ ਰਹਿਣਗੇ। ਨਿਊਜ਼ ਏਜੰਸੀ ਨੂੰ ਦਿੱਤੇ ਬਿਆਨ ਵਿੱਚ ਸੀਆਰਪੀਐਫ ਦੇ ਡੀ ਜੀ ਨੇ ਕਿਹਾ ਕਿ, ਭਾਰਤ ਦੇ ਕਰੀਬ 66 ਸਭ ਤੋਂ ਮਹੱਤਵਪੂਰਨ ਵਿਅਕਤੀਆਂ ਨੂੰ ''ਹੋਮ ਮਨਿਸਟਰੀ'' ਦੁਆਰਾ ਸੁਰੱਖਿਆ ਪ੍ਰਬੰਧ ਮੁਹੱਈਆ ਕਰਵਾਏ ਗਏ ਹਨ, ਜਿਸ ਦੇ ਤਹਿਤ ਸੀਆਰਪੀਐਫ ਦੇ ਕਮਾਂਡੋ ਤਾਇਨਾਤ ਹਨ।