ਰਜਨੀਸ਼ ਸਰੀਨ
ਨਵਾਂਸ਼ਹਿਰ, 23 ਜਨਵਰੀ 2021 - ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਵੱਲੋਂ ਅੱਜ ਸਰਕਾਰੀ ਹਾਈ ਸਕੂਲ ਟਕਾਰਲਾ,ਸ.ਸ.ਸ.ਸ ਥੋਪੀਆ, ਸ.ਪ.ਸ ਥੋਪੀਆ ਅਤੇ ਸ.ਪ.ਸ. ਟਕਾਰਲਾ ਦੀ ਵਿਸ਼ੇਸ਼ ਵਿਜਿਟ ਕੀਤੀ। ਇਸ ਵਿਜਿਟ ਦੌਰਾਨ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਵੱਲੋਂ ਸਿੱਖਿਆ ਵਿਭਾਗ ਵੱਲੋਂ ਚਲਾਈ ਮਿਸ਼ਨ ਸ਼ੱਤ ਪ੍ਰਤੀਸ਼ਤ ਮੁਹਿੰਮ ਸਬੰਧੀ ਸਕੂਲ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਵਿਚਾਰ ਚਰਚਾ ਕੀਤੀ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਮੈਂਬਰ ਅਤੇ ਸਪੋਕਸਮੈਨ ਸਿੱਖਿਆ ਵਿਭਾਗ ਪ੍ਰਮੋਦ ਭਾਰਤੀ ਅਤੇ ਵਿਨੇ ਸ਼ਰਮਾ ਮੈਂਬਰ ਸਿੱਖਿਆ ਸੁਧਾਰ ਟੀਮ ਨੇ ਬੱਚਿਆ ਨੂੰ ਸਲਾਨਾ ਪ੍ਰੀਖਿਆ ਦੀ ਤਿਆਰੀ ਸਬੰਧੀ ਆਪਣੇ ਤਜਰਬੇ ਅਨੁਸਾਰ ਨੁਕਤੇ ਦੱਸੇ।ਉਨ੍ਹਾਂ ਅਧਿਆਪਕਾਂ ਅਤੇ ਵਿਦਿਆਰਥੀਆ ਨਾਲ ਸਲਾਨਾ ਪ੍ਰੀਖਿਆ ਦੀ ਤਿਆਰੀ ਸਬੰਧੀ ਵੀ ਨੁਕਤੇ ਸਾਂਝੇ ਕੀਤੇ।
ਇਸ ਤੋਂ ਇਲਾਵਾ ਉਨ੍ਹਾਂ ਸਕੂਲ ਮੁੱਖੀ ਅਤੇ ਅਧਿਆਪਕਾਂ ਨੂੰ ਮਿਸ਼ਨ ਸ਼ੱਤ ਪ੍ਰਤੀਸ਼ੱਤ ਦੀ ਸਫਲਤਾ ਲਈ ਸਕੂਲ ਪੱਧਰ ਤੇ ਮਾਈਕਰੋ ਪਲਾਨਿੰਗ ਕਰਕੇ ਤਿਆਰੀ ਕਰਵਾਉਣ ਲਈ ਕਿਹਾ।ਇਸ ਤੋਂ ਇਲਾਵਾ ਇੰਗਲਿਸ਼ ਬੂਸਟਰ ਕਲੱਬ, ਅਤੇ ਆਨ ਲਾਈਨ ਸਿੱਖਿਆ ਸਬੰਧੀ ਵੀ ਵਿਚਾਰ ਚਰਚਾ ਕੀਤੀ।ਇਸ ਮੌਕੇ ਸੂਨੀਤ ਰਾਣੀ ਹੈਡ ਮਿਸਟੈ੍ਰਸ, ਕਮਲਦੀਪ ਸੀ.ਐਚ.ਟੀ ਟਕਾਰਲਾ,ਸੁਬਾਸ ਚੰਦਰ ਥੋਪੀਆ, ਯਸ਼ਪਾਲ ਥੋਪੀਆ ਆਦਿ ਸਮੇਤ ਸਮੂਹ ਸਟਾਖ਼ ਤੇ ਬੱਚੇ ਹਾਜ਼ਰ ਸਨ।