ਨਵੀਂ ਦਿੱਲੀ, 23 ਜਨਵਰੀ 2021 - 'ਹਿੰਦ ਦੀ ਚਾਦਰ' ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਵਾਰ ਦਿੱਲੀ ਰਾਜਪਥ 'ਤੇ ਹੋਣ ਵਾਲੀ 26 ਜਨਵਰੀ ਦੀ ਪਰੇਡ 'ਚ ਝਾਕੀ ਪੇਸ਼ ਕੀਤੀ ਜਾਏਗੀ| ਪੰਜਾਬ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਝਾਕੀ ਦੇ ਅਗਲੇ ਹਿੱਸੇ ਪਾਲਕੀ ਸਾਹਿਬ ਹੋਏਗੀ ਤੇ ਫਿਰ ਪ੍ਰਭਾਤ ਫੇਰੀ ਤੇ ਸੰਗਤ ਦਿਖਾਈ ਜਾਏਗੀ| ਝਾਕੀ ਦੇ ਪਿੱਛਲੇ ਹਿੱਸੇ 'ਚ ਗੁ. ਸ੍ਰੀ ਰਕਾਬਗੰਜ ਸਾਹਿਬ ਦਿਖਾਇਆ ਜਾਏਗਾ|
ਜੁਆਇੰਟ ਡਾਇਰੈਕਟਰ ਰਣਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੂਰੇ ਸਾਲ ਵੱਖ ਵੱਖ ਪ੍ਰੋਗਰਾਮ ਉਲੀਕ ਰਹੀ ਹੈ ਤੇ ਇਸ ਵਾਰ ਗਣਤੰਤਰ ਦਿਵਸ ਮੌਕੀਂ ਪੰਜਾਬ ਵੱਲੋਂ ਦਿੱਲੀ ਚ ਹੋਣ ਜਾ ਰਹੀ ਪਰੇਡ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸਬੰਧਿਤ ਝਾਕੀ ਵੀ ਪੇਸ਼ ਕੀਤੀ ਜਾ ਰਹੀ ਹੈ|
ਫੋਟੋਆਂ : ਰਵਿੰਦਰ ਸਿੰਘ ਰੌਬਿਨ ਟਵਿੱਟਰ ਖਾਤੇ ਦੇ ਧੰਨਵਾਦ ਸਹਿਤ