ਹਰਜਿੰਦਰ ਸਿੰਘ ਭੱਟੀ
- ਮੋਹਾਲੀ ਦੇ ਲੋਕ ਇਸ ਵਾਰ ਪਹਿਲਾਂ ਨਾਲ਼ੋਂ ਵੀ ਵੱਧ ਵੋਟਾਂ ਨਾਲ ਆਜ਼ਾਦ ਗਰੁੱਪ ਨੂੰ ਜਿਤਾਉਣਗੇ : ਕੁਲਵੰਤ ਸਿੰਘ
ਮੋਹਾਲੀ, 23 ਜਨਵਰੀ 2021 – ਅਗਾਮੀ 14 ਵਰਵਰੀ ਨੂੰ ਹੋ ਰਹੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਕਰਦੇ ਹੋਏ ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੇ 5 ਸਾਲਾਂ ਦੇ ਦੌਰਾਨ ਓਹਨਾਂ ਨੇ ਬਿਨਾ ਕਿਸੀ ਪੱਖਪਾਤ ਤੋਂ ਮੁਹਾਲੀ ਦੇ ਹਰ ਇਕ ਵਰਗ ਲਈ ਸਿਆਸਤ ਤੋਂ ਉਪਰ ਉਠ ਕੇ ਬੜੀ ਮਿਹਨਤ ਨਾਲ ਕੰਮ ਕੀਤਾ ਹੈ ਜਿਸ ਦੇ ਸਿੱਟੇ ਵਜੋਂ ਮੁਹਾਲੀ ਅੱਜ ਪੰਜਾਬ ਦੇ ਵਧੀਆ ਸ਼ਹਿਰਾਂ 'ਚ ਸ਼ੁਮਾਰ ਹੈ ਅਤੇ ਆਉਣ ਵਾਲੇ 5 ਸਾਲਾਂ 'ਚ ਉਹ ਮੋਹਾਲੀ ਨੂੰ ਵਰਲਡ ਕਲਾਸ ਸਿਟੀ ਬਨਾਉਣ ਦਾ ਟੀਚਾ ਲੈ ਕੇ ਲੋਕਾਂ ਤੱਕ ਜਾ ਰਹੇ ਹਨ।
ਇਥੇ ਓਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਦੇ ਵਜੀਰ ਬਲਬੀਰ ਸਿੰਘ ਸਿੱਧੂ ਵਲੋਂ ਨਿਜੀ ਸਵਾਰਥਾਂ ਲਈ ਰੁਕਵਾਏ ਗਏ ਟੈਂਡਰ ਅਤੇ ਹੋਰ ਡੇਵਲਪਮੈਂਟ ਦੇ ਕੰਮ ਉਹ ਪਹਿਲ ਦੇ ਆਧਾਰ ਤੇ ਪੂਰੇ ਕਰਵਾਉਣਗੇ ਤਾਂ ਜੋ ਮੋਹਾਲੀ ਦੇ ਲੋਕਾਂ ਦੀ ਜ਼ਿੰਦਗੀ ਬੇਹਤਰ ਹੋ ਸਕੇ। ਕੁਲਵੰਤ ਸਿੰਘ ਦੇ ਮੁਤਾਬਿਕ ਮੁਹਾਲੀ ਦਾ ਹਰ ਇਕ ਪਰਿਵਾਰ ਓਹਨਾਂ ਨਾਲ ਬੜਾ ਨਿੱਘਾ ਮੋਹ ਰੱਖਦਾ ਹਾਂ ਜਿਸਦੇ ਕਰਕੇ ਹੀ ਪਿਛਲੀਆਂ ਚੋਣਾਂ ਦੌਰਾਨ ਆਜ਼ਾਦ ਗਰੁੱਪ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਸੀ ਅਤੇ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਆਉਣ ਵਾਲੀ 14 ਫਰਵਰੀ ਨੂੰ ਮੁਹਾਲੀ ਦਾ ਹਰ ਇਕ ਵਸਨੀਕ ਆਜ਼ਾਦ ਗਰੁੱਪ ਨੂੰ ਪਹਿਲਾਂ ਨਾਲੋਂ ਵੀ ਵੱਧ ਵੋਟਾਂ ਨਾਲ ਜਿਤਾਇਗਾ ਤਾਂ ਜੋ ਮੁਹਾਲੀ ਸਹੇਜਰ ਦੁਨੀਆ ਦੇ ਚੋਟੀ ਦੇ ਸ਼ਹਿਰਾਂ 'ਚ ਸ਼ੁਮਾਰ ਹੋ ਸਕੇ।