ਹਰੀਸ਼ ਕਾਲੜਾ
ਰੂਪਨਗਰ,24 ਜਨਵਰੀ 2021:ਕਾਂਗਰਸ ਪਾਰਟੀ ਨਗਰ ਕੌਂਸਲ ਰੂਪਨਗਰ ਦੀਆਂ ਚੋਣਾਂ ਸ਼ਾਨ ਦੇ ਨਾਲ ਜਿੱਤੇਗੀ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ਹਿਰ ਵਾਸੀਆਂ ਦੀਆਂ ਉਮੀਦਾਂ ਤੇ ਖਰਾ ਉਤਰਨਗੇ।ਇਹ ਗੱਲ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਤੇ ਹਲਕੇ ਦੇ ਸੇਵਾਦਾਰ ਬਰਿੰਦਰ ਸਿੰਘ ਢਿੱਲੋਂ ਵਾਰਡ ਨੰਬਰ 13 ਅਤੇ 21 ਵਿੱਚ ਰੱਖੇ ਸਧਾਰਨ ਪ੍ਰੋਗਰਾਮਾਂ ਦੌਰਾਨ ਕਹੀ।ਕਾਂਗਰਸ ਪਾਰਟੀ ਨੂੰ ਨਗਰ ਕੌਂਸਲ ਚੋਣਾਂ ਦੌਰਾਨ ਉਦੋਂ ਵੱਡਾ ਬਲ ਮਿਲਿਆ ਸ਼ਹਿਰ ਦੇ ਵਾਰਡ ਨੰਬਰ 13 ਵਿੱਚ ਵਾਸੀ ਨੰਬਰਦਾਰ ਅਮਰਜੀਤ ਸਿੰਘ ਸੈਣੀ ਦੇ ਟਕਸਾਲੀ ਅਕਾਲੀ ਪਰਿਵਾਰ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੱਲੋਂ ਨੰਬਰਦਾਰ ਅਮਰਜੀਤ ਸਿੰਘ ਸੈਣੀ ਅਤੇ ਉਨਾਂ ਦੀ ਪਤਨੀ ਜਸਵਿੰਦਰ ਕੌਰ ਸੈਣੀ ਸਮੇਤ ਕਾਂਗਰਸ ਪਾਰਟੀ ਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਹਰ ਵਰਕਰ ਨੂੰ ਬਣਦਾ ਮਾਨ ਸਨਮਾਨ ਦੇਣਾ ਉਨਾਂ ਦੀ ਜਿੰਮੇਵਾਰੀ ਹੈ।ਇਸ ਤੋਂ ਬਾਅਦ ਬਰਿੰਦਰ ਢਿੱਲੋਂ ਵਾਰਡ ਨੰਬਰ 21 ਦੇ ਵਿੱਚ ਵਾਲਮੀਕ ਆਸ਼ਰਮ ਵਿਖੇ ਨਤਮਸਤਕ ਹੋਣ ਦੇ ਪੁੱਜੇ।ਇਥੇ ਢਿੱਲੋਂ ਵੱਲੋਂ ਬਾਲਮੀਕ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ ਤੇ ਉਨਾਂ ਦੀਆ ਸਮੱਸਿਆਵਾ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ।ਢਿੱਲੋਂ ਵੱਲੋਂ ਭਗਵਾਨ ਵਾਲਮੀਕ ਜੀ ਦੇ ਚਰਨਾਂ ਵਿੱਚ ਕਾਂਗਰਸੀ ਉਮੀਦਵਾਰਾ ਦੀ ਜਿੱਤ ਦੇ ਲਈ ਅਰਦਾਸ ਕੀਤੀ ਗਈ।
ਇਸ ਦੌਰਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਪੂਰਾ ਉਤਸ਼ਾਹ ਹੈ ਤੇ ਪਾਰਟੀ ਦੇ ਵਰਕਰਾਂ ਵਿੱਚ ਵੀ ਪੂਰਾ ਜੋਸ਼ ਹੈ।ਉਨਾਂ ਕਿਹਾ ਕਿ ਕਾਗਰਸ ਪਾਰਟੀ ਵੱਲੋਂ ਚਾਰ ਸਾਲ ਵਿੱਚ ਕੀਤੇ ਗਏ ਲੋਕ ਪੱਖੀ ਕੰਮਾਂ ਨੂੰ ਵੋਟਰਾਂ ਦੀ ਕਚਿਹਰੀ ਵਿੱਚ ਰੱਖਿਆ ਜਾਵੇਗਾ।ਢਿੱਲੋਂ ਨੇ ਕਿਹਾ ਕਿ ਇਹ ਚੋਣਾਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਹਨ ਤੇ ਜਿਸ ਤਰਾਂ ਨਾਲ ਅਜੇ ਤੱਕ ਲੋਕਾਂ ਦਾ ਹੁੰਗਾਰਾ ਮਿਲ ਰਿਹਾ ਹੈ ਉੇਸਤੋਂ ਸਾਫ ਹੈ ਕਿ ਇਹਨਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਪਰਚਮ ਲਹਿਰਾਏਗਾ।ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਕੌਂਸਲ ਬਣਨ ਤੋਂ ਬਾਅਦ ਸ਼ਹਿਰ ਵਿੱਚ ਰੁਕੇ ਹਰ ਤਰਾਂ ਦੇ ਵਿਕਾਸ ਕਾਰਜ ਕਰਵਾਏ ਜਾਣਗੇ ਤੇ ਸ਼ਹਿਰ ਦੀ ਨੁਹਾਰ ਬਦਲਣ ਵਿੱਚ ਕਿਸੇ ਵੀ ਤਰਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਢਿੱਲੋਂ ਨੇ ਸ਼ਹਿਰ ਦੇ ਲੋਕਾਂ ਨੂੰ ਪਾਣੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣਾ ਅਤੇ ਸੀਵਰੇਜ ਦੀ ਸਮੱਸਿਆ ਦਾ ਪੱਕਾ ਹੱਲ ਕਰਨਾ ਉਨਾਂ ਦੀ ਪਹਿਲਕਦਮੀ ਰਹੇਗੀ।ਇਸ ਦੋਰਾਨ ਸਾਬਕਾ ਕੋਸਲਰ ਰਵਿੰਦਰ ਕੋਰ ਜੱਗੀ,ਗੁਰਵਿੰਦਰ ਸਿੰਘ ਮੋਟੂ,ਮੰਗਲ ਪ੍ਰਕਾਸ਼ ਭੱਟੀ,ਭਰਤ ਵਾਲੀਆ,ਸਾਬਕਾ ਕੌਂਸਲਰ ਅਮਰਜੀਤ ਸਿੰਘ ਜੌਲੀ,ਪਰਵਿੰਦਰਪਾਲ ਸਿੰਘ ਬਿੰਟਾ,ਜਗਤਾਰ ਸਿੰਘ,ਦਿਲਬਰ ਸਿੰਘ ਸਿੱਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਲੋਕ ਹਾਜਰ ਸਨ।