- ਸਕੂਲਾਂ ਵਿੱਚ ਕੋਵਿਡ ਸਬੰਧੀ ਹਦਾਇਤਾਂ ਦਾ ਸਖਤੀ ਨਾਲ ਕੀਤਾ ਜਾ ਰਿਹਾ ਹੈ ਪਾਲਣ
- ਸਿੱਖਿਆ ਵਿਭਾਗ ਅਧਿਆਪਕਾਂ ਅਤੇ ਵਿਿਦਆਰਥੀਆਂ ਦੀ ਸਿਹਤ ਪ੍ਰਤੀ ਸੰਜੀਦਾ
ਐਸ.ਏ.ਐਸ. ਨਗਰ, 24 ਜਨਵਰੀ 2021 - ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਲੁਧਿਆਣਾ ਰਾਜਿੰਦਰ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗ਼ਾਲਿਬ ਕਲਾਂ ਵਿਖੇ ਅਧਿਆਪਕਾ ਤੇਜਿੰਦਰ ਕੌਰ ਦੀ ਅਚਾਨਕ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਵਿਭਾਗ ਲਈ ਇਹ ਮੰਦਭਾਗੀ ਘਟਨਾ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਪਹਿਲਾਂ 20 ਜਨਵਰੀ ਨੂੰ ਜੋ ਤੇਜਿੰਦਰ ਕੌਰ ਦਾ ਸੈਂਪਲ ਲਿਆ ਗਿਆ ਕੋਵਿਡ ਟੈਸਟ ਰਿਕਾਰਡ ਅਨੁਸਾਰ ਨੈਗੇਟਿਵ ਆਇਆ ਸੀ ਪਰ 21 ਜਨਵਰੀ ਦਾ ਟੈਸਟ ਪੋਜ਼ਟਿਵ ਸੀ। ਉਹਨਾਂ ਕਿਹਾ ਕਿ ਸਕੂਲ ਮੁਖੀ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ 19 ਜਨਵਰੀ ਤੋਂ ਸਕੂਲ ਦੇ ਸਮੂਹ ਵਿਿਦਆਰਥੀ ਆਨਲਾਈਨ ਜਮਾਤਾਂ ਘਰ ਤੋਂ ਹੀ ਲਗਾ ਰਹੇ ਹਨ ਅਤੇ ਜਿਹੜੇ ਵਿਦਆਰਥੀਆਂ ਦੀ ਕੋਵਿਡ-19 ਦੀ ਜਾਂਚ ਹੋਣੀ ਹੁੰਦੀ ਹੈ ਉਹਨਾਂ ਨੂੰ ਹੀ ਸਬੰਧਿਤ ਸਾਵਧਾਨੀਆਂ ਵਰਤਦਿਆਂ ਸਕੂਲ ਵਿੱਚ ਸੱਦਿਆ ਜਾਂਦਾ ਹੈ ਅਤੇ ਫਿਰ ਘਰ ਵਾਪਿਸ ਭੇਜਿਆ ਜਾਂਦਾ ਹੈ। ਸਮੂਹ ਅਧਿਆਪਕ ਵੀ ਘਰ ਤੋਂ ਹੀ ਬੱਚਿਆਂ ਦੀਆਂ ਆਨ-ਲਾਈਨ ਕਲਾਸਾਂ ਲਗਾ ਰਹੇ ਹਨ। ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਵਿਿਦਆਰਥੀਆਂ ਅਤੇ ਅਧਿਆਪਕਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਮੌਜੂਦਾ ਹਾਲਾਤਾਂ ਵਿੱਚ ਸੰਜੀਦਗੀ ਨਾਲ ਉਪਰਾਲੇ ਕਰ ਰਿਹਾ ਹੈ।
ਇਸ ਮੌਕੇ ਰਾਜਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਕੂਲਾਂ ਨੂੰ ਪੰਜਾਬ ਸਰਕਾਰ ਵੱਲੋਂ ਸਕੂਲ ਖੋਲਣ ਸਬੰਧੀ ਜਾਰੀ ਐੱਸ.ਓ.ਪੀ. ਦੀ ਪਾਲਣਾ ਯਕੀਨੀ ਬਣਾਉਣ ਲਈ ਸਖਤ ਚੇਤਾਵਨੀ ਵਾਲਾ ਪੱਤਰ ਪਹਿਲਾ ਹੀ ਜਾਰੀ ਕੀਤਾ ਗਿਆ ਹੈ। ਇਸਦੇ ਨਾਲ ਹੀ ਉਹਨਾਂ ਨੇ ਨਿੱਜੀ ਤੌਰ 'ਤੇ ਅਤੇ ਆਪਣੇ ਜ਼ਿਲ੍ਹੇ ਦੇ ਹੋਰ ਸਹਾਇਕ ਸਿੱਖਿਆ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਕੇ ਸਕੂਲਾਂ ਵਿੱਚ ਦੌਰੇ ਕੀਤੇ ਹਨ ਅਤੇ ਸਮੂਹ ਸਕੂਲ ਮੁਖੀਆਂ ਨੂੰ ਲੋੜੀਂਦੀਆਂ ਸਾਵਧਾਨੀਆਂ ਵਰਤਣ ਲਈ ਕਿਹਾ ਹੋਇਆ ਹੈ। ਉਹਨਾਂ ਨੂੰ ਜਿੱਥੇ ਵੀ ਕੋਈ ਕਮੀ ਜਿਵੇਂ ਕਿ ਸੈਨੀਟਾਈਜ਼ੇਸ਼ਨ ਸਬੰਧੀ ਘਾਟਾਂ, ਸੀਟਿੰਗ ਪਲਾਨ ਜਾਂ ਮਾਸਕ ਉਚਿਤ ਢੰਗ ਨਾਲ ਲਗਾਉਣ ਸਬੰਧੀ ਮਾਮਲੇ ਸਾਹਮਣੇ ਆਏ ਹਨ ਉਹ ਇਹਨਾਂ ਕਮੀਆਂ ਨੂੰ ਮੌਕੇ 'ਤੇ ਹੀ ਦਰੁਸਤ ਕਰਵਾ ਕੇ ਆਏ ਹਨ ਅਤੇ ਸਕੂਲ ਮੁਖੀਆਂ ਨੂੰ ਨਿਰੰਤਰ ਇਹਨਾਂ ਹਦਾਇਤਾਂ ਦਾ ਪਾਲਣ ਕਰਨਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਗ਼ਾਲਿਬ ਸਕੂਲ ਦੇ ਪ੍ਰਿੰਸੀਪਲ ਸੋਹਨ ਸਿੰਘ ਨੇ ਕਿਹਾ ਕਿ ਸਕੂਲ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਤੋਂ ਇਲਾਵਾ 288 ਬੱਚਿਆਂ ਦੇ ਕੋਵਿਡ-19 ਟੈਸਟ ਹੋ ਚੁੱਕੇ ਹਨ। ਸਕੂਲ ਦਾ ਸਮੂਹ ਸਟਾਫ਼ ਘਰ ਬੈਠ ਕੇ ਵਿਿਦਆਰਥੀਆਂ ਨੂੰ ਆਨ-ਲਾਈਨ ਪੜ੍ਹਾ ਰਿਹਾ ਹੈ। ਉਹਨਾਂ ਕਿਹਾ ਕਿ ਸਕੂਲ ਨੂੰ ਵੀ ਸੈਨੀਟਾਇਜ਼ ਕਰਵਾ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ ਸੰਕ੍ਰਮਣ ਦੇ ਸਮੇਂ ਦੌਰਾਨ ਕੀਤੇ ਗਏ ਲਾਕਡਾਊਨ ਦੌਰਾਨ ਸਕੂਲ ਬੰਦ ਕੀਤੇ ਗਏ ਸਨ। ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਕੀਤੀ ਗਈ ਸਮੀਖਿਆ ਦੇ ਨਾਲ-ਨਾਲ ਨਿੱਜੀ ਸਕੂਲ ਪ੍ਰਬੰਧਕਾਂ ਅਤੇ ਅਧਿਆਪਕ ਯੂਨੀਅਨਾਂ ਵੱਲੋਂ ਸਕੂਲ ਖੋਲਣ ਦੀ ਮੰਗ ਦੇ ਮੱਦੇਨਜ਼ਰ ਹੀ ਅਨਲਾਕ ਦੀ ਪ੍ਰਕਿਿਰਆ ਵਿੱਚ ਸਕੂਲਾਂ ਵਿੱਚ ਪੜ੍ਹਦੇ ਵੱਖ-ਵੱਖ ਜਮਾਤਾਂ ਦੇ ਵਿਿਦਆਰਥੀਆਂ ਨੂੰ ਆਫ-ਲਾਈਨ ਪੜ੍ਹਾਈ ਦੀ ਸਹੂਲਤ ਦੇਣ ਲਈ ਜਮਾਤਵਾਰ ਤੇ ਪੜਾਅਵਾਰ ਸਕੂਲ ਖੋਲਣੇ ਸ਼ੁਰੂ ਕੀਤੇ ਗਏ ਜਿਸ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਐੱਸ.ਓ.ਪੀਜ਼. ਵੀ ਜਾਰੀ ਕੀਤੀਆਂ ਗਈਆਂ ਹਨ। ਇਸਦੇ ਨਾਲ ਸਕੂਲਾਂ ਵਿੱਚ ਮਾਸਕ ਪਹਿਨਣਾ ਲਾਜ਼ਮੀ, ਬੱਚਿਆਂ ਦੇ ਸਿਿਟੰਗ ਪਲਾਨ ਵਿੱਚ ਲਾਜ਼ਮੀ ਅਤੇ ਲੋੜੀਂਦੀ ਦੂਰੀ, ਅਧਿਆਪਕਾਂ ਵੱਲੋਂ ਬੱਚਿਆਂ ਦੀਆਂ ਕਾਪੀਆਂ ਚੈੱਕ ਕਰਨ ਤੋਂ ਪਹਿਲਾਂ ਅਤੇ ਬਾਅਦ ਹੱਥਾਂ ਨੂੰ ਸੈਨੀਟਾਈਜ਼ (ਕੀਟਾਣੂ ਰਹਿਤ) ਕਰਨਾ ਆਦਿ ਦਾ ਪਾਲਣ ਸਕੂਲ ਮੁਖੀਆਂ ਵੱਲੋਂ ਨਿਰੰਤਰ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਕੋਵਿਡ ਟੈਸਟ ਵੀ ਸਮੇਂ-ਸਮੇਂ 'ਤੇ ਕੀਤੇ ਜਾ ਰਹੇ ਹਨ ਅਤੇ ਇਹਨਾਂ ਦੀਆਂ ਰਿਪੋਰਟਾਂ ਵੀ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਭੇਜੀਆਂ ਜਾ ਰਹੀਆਂ ਹਨ।
ਵਿਭਾਗ ਵੱਲੋਂ ਵੀ ਸਕੂਲ ਮੁਖੀਆਂ ਅਤੇ ਸਿੱਖਿਆ ਅਧਿਕਾਰੀਆਂ ਦੀਆਂ ਮੀਟਿੰਗਾਂ ਵਿੱਚ ਕੋਵਿਡ ਸਬੰਧੀ ਵਰਤੀਆਂ ਜਾ ਰਹੀਆਂ ਸਾਵਧਾਨੀਆਂ ਬਾਰੇ ਜਾਗਰੂਕ ਰਹਿਣ ਲਈ ਕਿਹਾ ਜਾਂਦਾ ਹੈ। ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਸਿਹਤ ਸਬੰਧੀ ਸਿੱਖਿਆ ਵਿਭਾਗ ਵੱਲੋਂ ਜਾਰੀ ਐੱਸ.ਓ.ਪੀਜ਼. ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਵਿਿਦਆਰਥੀ ਦੀ ਤਬੀਅਤ ਠੀਕ ਨਹੀਂ ਲੱਗਦੀ ਤਾਂ ਉਸਨੂੰ ਸਕੂਲ ਵਿੱਚ ਭੇਜਣ ਤੋਂ ਪਹਿਲਾਂ ਉਸਦੀ ਲੋੜੀਂਦੀ ਡਾਕਟਰੀ ਜਾਂਚ ਮਾਪਿਆਂ ਵੱਲੋਂ ਜ਼ਰੂਰ ਕਰਵਾਈ ਜਾਵੇ ਤਾਂ ਜੋ ਕੋਵਿਡ-19 ਸਬੰਧੀ ਸ਼ੰਕਿਆਂ ਦਾ ਨਿਵਾਰਨ ਹੋ ਸਕੇ ਅਤੇ ਲੋੜੀਂਦੀ ਡਾਕਟਰੀ ਸਹਾਇਤਾ ਵੀ ਮਿਲ ਸਕੇ।
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੈਨੀਟਾਈਜ਼ੇਸ਼ਨ ਪ੍ਰਕਿਿਰਆ ਲਗਾਤਾਰ ਕਰਵਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਐੱਸ.ਓ.ਪੀਜ਼. ਅਨੁਸਾਰ ਕੋਵਿਡ-19 ਸਬੰਧੀ ਤਿਆਰ ਕੀਤੀ ਕੋਵਾ ਐਪ ਨੂੰ ਵੀ ਅਧਿਆਪਕਾਂ ਨੇ ਆਪਣੇ ਮੋਬਾਇਲ ਵਿੱਚ ਡਾਊਨਲੋਡ ਕੀਤਾ ਹੋਇਆ ਹੈ ਜਿਸ ਨਾਲ ਕਿਸੇ vਵੀ ਅਧਿਆਪਕ ਵੱਲੋਂ ਉਸਦੀ ਨਿਜੀ ਸਿਹਤ ਬਾਰੇ ਵੀ ਜਾਣਕਾਰੀ ਭਰਨ ਨਾਲ ਉਚਿਤ ਫਾਲੋਅਪ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ।