ਅਸ਼ੋਕ ਵਰਮਾ
ਬਠਿੰਡਾ,24 ਜਨਵਰੀ2021: ਡੈਮੋਕਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਬਠਿੰਡਾ ਦੇ ਵਫਦ ਨੇ ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਦੀ ਅਗਵਾਈ ਹੇਠ ਸਿੱਖਿਆ ਸਕੱਤਰ ਪੰਜਾਬ ਨਾਲ ਬਠਿੰਡਾ ਦੌਰੇ ਤੇ ਆਏ ਸਹਾਇਕ ਡਾਇਰੈਕਟਰ ਐਸ. ਸੀ. ਈ. ਆਰ. ਟੀ. ਪੰਜਾਬ ਨਾਲ ਮੀਟਿੰਗ ਕੀਤੀ। ਜਿਲਾ ਸਕੱਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੇ ਆਗੂਆਂ ਨੇ ਸਕੂਲਾਂ ਦੇ ਆਮ ਦੀ ਤਰਾਂ ਖੁੱਲ੍ਹਣ ਕਰਕੇ ਆਨਲਾਈਨ ਪੇਪਰ ਅਤੇ ਪੜ੍ਹਾਈ ਬੰਦ ਕਰਕੇ ਰਿਵਾਇਤੀ ਢੰਗ ਨਾਲ ਪੜਾਉਣ ਦੀ ਮੰਗ ਰੱਖੀ ਗਈ ਜਿਸ ਤੇ ਅਧਿਕਾਰੀ ਤੇ ਲੁੜੀਂਦੀ ਕਗਾਰਵਾਈ ਦਾ ਭਰੋਸਾ ਦਿਵਾਇਆ ਹੈ। ਉਹਨਾਂ ਆਖਿਆ ਕਿ ਇਸ ਦੇ ਨਾਲ ਐਤਵਾਰ ਅਤੇ ਗਜ਼ਟਡਿ ਛੁੱਟੀਆਂ ਦੌਰਾਨ ਜੂਮ ਮੀਟਿੰਗਾਂ ਤੇ ਵੀ ਰੋਕ ਲਾਉਣ ਲਈ ਆਖਿਆ ਹੈ।
ਸਹਾਇਕ ਡਾਇਰੈਕਟਰ ਨੇ ਇਸ ਸਬੰਧੀ ਭਰੋਸਾ ਦਿਵਾਉਂਦਿਆਂ ਮੌੜ ਬਲਾਕ ਦੀ ਦੇਰ ਸ਼ਾਮ ਵਾਲੀ ਮੀਟਿੰਗ ਸਕੂਲ ਟਾਈਮ ਦੌਰਾਨ ਕਰਨ ਲਈ ਆਖਿਆ। ਉਹਨਾਂ ਦੱਸਿਆ ਕਿ ਜੱਥੇਬੰਦੀ ਨੇ ਪੇਪਰਾਂ ਦੀ ਪੀਡੀਐਫ ਫਾਈਲ ਭੇਜ ਕੇ ਪੇਪਰ ਲੈਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ ਅਤੇ ਅਧਿਆਪਕਾਂ ਵੱਲੋਂ ਕੀਤੇ ਖਰਚੇ ਦੀ ਪੂਰਤੀ ਦੀ ਮੰਗ ਕੀਤੀ ਜਿਸ ਬਾਰੇ ਉਹਨਾਂ ਵਿਭਾਗ ਦੇ ਧਿਆਨ ਵਿਚ ਲਿਆ ਕੇ ਕਾਰਵਾਈ ਕਰਵਾਉਣ ਦੇ ਯਤਨ ਕਰਨ ਲਈ ਆਖਿਆ। ਉਹਨਾਂ ਦੱਸਿਆ ਕਿ ਸਕੂਲਾਂ ’ਚ ਬਣਾਏ ਜਾ ਰਹੇ ਦਾਬੇ ਦੇ ਮਹੌਲ ਸਬੰਧੀ ਸਿੱਖਿਆ ਸਕੱਤਰ ਦੇ ਧਿਆਨ ’ਚ ਲਿਆਉਣ ਬਾਰੇ ਕਿਹਾ ਹੈ।
ਬਠਿੰਡਾ ਜ਼ਿਲੇ ਦੇ ਵੱਖ ਵੱਖ ਬਲਾਕਾਂ ਦੇ ਬਲਾਕ ਸਿੱਖਿਆ ਅਫ਼ਸਰਾਂ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਠਿੰਡਾ ਦੁਆਰਾ ਪੜਾਈ ਦੇ ਨਾਜੁਕ ਦਿਨਾਂ ਦੌਰਾਨ ਕੀਤੇ ਆਰਜ਼ੀ ਪ੍ਰਬੰਧਾਂ ਨੂੰ ਰੱਦ ਕਰਨ ਦੀ ਮੰਗ ਤੇ ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਇਸ ਦੀ ਰਿਪੋਰਟ ਤਲਬ ਕਰ ਲਈ ਹੈ ਅਤੇ ਜਲਦੀ ਹੀ ਇਹ ਡੈਪੂਟੇਸ਼ਨ ਰੱਦ ਕਰ ਕੇ ਸਕੂਲਾਂ ’ਚ ਸਿੱਖਿਆ ਦਾ ਮਾਹੌਲ ਬਣਾਉਣ ਦੇ ਯਤਨ ਕੀਤੇ ਜਾਣਗੇ ।
ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਪ੍ਰਾਇਮਰੀ ਮਿਡਲ ਅਤੇ ਹਾਈ ਸਕੂਲਾਂ ਵਿੱਚ ਅੰਗਰੇਜੀ ਵਿਸ਼ਾ ਜਬਰੀ ਲਾਗੂ ਕਰਨ, ਬਿਜਲੀ ਦੇ ਕੁਨੈਕਸ਼ਨ ਨਾਂ ਹੋਣ, ਬੀਪੀਓਜ਼ ਦੀਆਂ ਖਾਲੀ ਅਸਾਮੀਆਂ ਦਾ ਮਸਲਾ, ਅਧਿਆਪਕਾਂ ਦੀਆਂ ਤਰੱਕੀਆਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਠੂਕੇ ਵਿੱਚ ਵਿਦਿਆਰਥੀਆਂ ਲਈ ਸਿਰਫ ਸੱਤ ਅਧਿਆਪਕ ਹਨ ਜਿਹਨਾਂ ਚੋਂ ਇੱਕ ਅਧਿਆਪਕ ਨੂੰ ਬੀਐਮ ਲਾਕੇ ਸਕੂਲ ਵਿੱਚੋਂ ਬਾਹਰ ਰੱਖਣ ਤੇ ਗਰਾਂਟਾਂ ਖਰਚਣ ਸਮੇਤ ਹੋਰ ਵੀ ਵੱਖ ਵੱਖ ਮੁੱਦੇ ਉਠਾਏ ਹਨ। ਉਹਨਾਂ ਦੱਸਿਆ ਕਿ ਅਧਿਕਾਰੀ ਨੇ ਵਫਦ ਨਾਲ ਸਹਿਮਤੀ ਪਰਗਟ ਕਰਦਿਆਂ ਇਹਨਾਂ ਮਸਲਿਆਂ ਨੂੰ ਹੱਲ ਕਵਾਉਣ ਦਾ ਵਿਸ਼ਵਾਸ਼ ਦਿਵਾਇਆ ਹੈ।
ਵਫਦ ’ਚ ਜ਼ਿਲਾ ਵਿੱਤ ਸਕੱਤਰ ਅਨਿਲ ਭੱਟ, ਸੂਬਾ ਕਮੇਟੀ ਮੈਂਬਰ ਨਵਚਰਨਪ੍ਰੀਤ, ਬਲਜਿੰਦਰ ਕੌਰ, ਬਲਾਕ ਭਗਤਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਜਲਾਲ , ਬਠਿੰਡਾ ਬਲਾਕ ਦੇ ਪ੍ਰਧਾਨ ਭੁਪਿੰਦਰ ਮਾਇਸਰਖਾਨਾ, ਐਸ ਐਸ ਏ- ਰਮਸਾ ਦੇ ਸੂਬਾ ਸਕੱਤਰ ਹਰਜੀਤ ਜੀਦਾ , 6060 ਅਧਿਆਪਕ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਵਿਕਾਸ ਗਰਗ ਅਤੇ ਬਠਿੰਡਾ ਬਲਾਕ ਦੇ ਬਲਾਕ ਕਮੇਟੀ ਮੈਂਬਰ ਗੁਰਬਾਜ ਸਿੰਘ ਸ਼ਾਮਲ ਸਨ।