ਟੱਕ ਲਗਾ ਕੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦੇ ਹੋਏ ਵਿਧਾਇਕ ਦਵਿੰਦਰ ਸਿੰਘ ਘੁਬਾਇਆ
ਜਗਦੀਸ਼ ਥਿੰਦ
ਫਾਜ਼ਿਲਕਾ 25 ਜਨਵਰੀ :- ਪਿੰਡ ਬੋਦੀ ਵਾਲਾ ਪਿੱਥਾ ਦੇ ਪੱਕੀ ਇੰਟਰ ਲੋਕ ਟਾਇਲ ਸੜਕ ਅਤੇ ਸੀਵਰੇਜ ਪਾਈਪ ਲਾਈਨ ਦੇ ਪ੍ਰੋਜੈਕਟ ਨੂੰ ਹਰੀ ਝੰਡੀ ਦਿੱਤੀ ਗਈ ।
ਇਸ ਪ੍ਰੋਜੈਕਟ ਲੱਗਭੱਗ 20 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋ ਜਾਵੇਗਾ l ਇਸ ਪ੍ਰੋਜੈਕਟ ਦੇ ਕੰਮ ਕਰਨ ਦੀ ਸ਼ੁਰੂਆਤ ਸ੍ਰ. ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਨੇ ਅਪਣੇ ਹੱਥੀਂ ਟੱਕ ਲਗਾ ਕੇ ਕੀਤੀ l ਘੁਬਾਇਆ ਨੇ ਦੱਸਿਆ ਕਿ ਪੰਜਾਬ ਸਰਕਾਰ ਹਰੇਕ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸੇਵਾਵਾਂ ਪ੍ਰਦਾਨ ਕਰਨ ਦੀਆਂ ਹਰ ਸੰਭਵ ਕੋਸ਼ਿਸ਼ਾਂ ਕਰ ਰਹੀ ਹੈ ।
ਉਹਨਾਂ ਕਿਹਾ ਕਿ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਲੋਕਾਂ ਨੂੰ ਵਧੀਆ ਸਮਾਜਿਕ ਅਤੇ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ l
ਘੁਬਾਇਆ ਨੇ ਕਿਹਾ ਕਿ ਪੰਜਾਬ ਸਰਕਾਰ ਲਡ਼ਕੀਆਂ ਤੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਇਸੇ ਤਹਿਤ ਸਕੂਲੀ ਵਿਦਿਆਰਥਣਾਂ ਨੂੰ ਸਮਾਰਟਫ਼ੋਨਾਂ ਦੀ ਵੰਡ ਕੀਤੀ ਗਈ ਹੈ ਤਾਂ ਜੋ ਉਹ ਆਪਣੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕ ਸਕਣ ਅਤੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਲਈ ਵਿਸ਼ੇਸ਼ ਸਕੀਮਾਂ ਚਲਾਈਆਂ ਜਾ ਰਹੀਆਂ ਹਨ l
ਮਹਿਲਾਵਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਮਹਿਲਾਵਾਂ ਪੁਰਸ਼ਾਂ ਨਾਲੋਂ ਕਿਸੇ ਵੀ ਤਰ੍ਹਾਂ ਨਾਲ ਘੱਟ ਨਹੀਂ ਹਨ l
ਘੁਬਾਇਆ ਨੇ ਵਿਸ਼ੇਸ਼ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਨਸ਼ਿਆਂ ਨੂੰ ਤਿਆਗ ਕੇ ਮਾਨਵਿਤ ਸੇਵਾ ਕਰਨੀ ਚਾਹੀਦੀ ਹੈ ਅਤੇ ਲੜਕੀਆਂ ਦੀ ਘੱਟ ਹੋ ਰਹੀ ਗਿਣਤੀ ਦਾ ਕਾਰਨ ਸਾਨੂੰ ਭਰੂਣ ਹੱਤਿਆ ਤੇ ਕਾਬੂ ਪਾਊਂਣਾ ਚਾਹੀਦਾ ਹੈ l
ਇਸ ਮੌਕੇ ਪਿੰਡ ਦੇ ਸਰਪੰਚ ਸੰਜੇ ਕੁਮਾਰ ਨਾਈਨ, ਰਤਨ ਨਾਥ ਮੈਂਬਰ ਬਲਾਕ ਸੰਮਤੀ, ਧਰਮਪਾਲ ਐਕਸ ਸਰਪੰਚ, ਬੁੱਧ ਰਾਮ ਐਕਸ ਸਰਪੰਚ, ਵਿਨੋਦ ਕੁਮਾਰ ਨੰਬਰਦਾਰ, ਕ੍ਰਿਸ਼ਨ ਕੁਮਾਰ ਪੰਚ, ਬਿੱਟੁ ਪੰਚ, ਮਹੇਂਦਰ ਕੁਮਾਰ ਪੰਚ, ਮਦਨ ਲਾਲ ਪੰਚ, ਪ੍ਰਿਥੀ ਰਾਜ ਪੰਚ, ਮੋਹਨ ਲਾਲ ਘਰਵਾਲ, ਨੀਲਾ ਮਦਾਨ, ਮਾਸਟਰ ਜੋਗਿੰਦਰ ਸਿੰਘ ਘੁਬਾਇਆ ਹੈਪੀ ਛਾਬੜਾ, ਸੁਰਿੰਦਰ ਭਾਨੂ, ਪ੍ਰਦੀਪ ਭਾਨੂ, ਅਨਿਲ ਕੁਮਾਰ ਚਾਹਰ, ਅਤੇ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ l