ਹਰੀਸ਼ ਕਾਲੜਾ
ਰੂਪਨਗਰ, 25 ਜਨਵਰੀ 2021: ਇੰਚਾਰਜ਼ ਸੀ.ਆਈ.ਏ ਇੰਸਪੈਕਟਰ ਅਮਰਬੀਰ ਸਿੰਘ ਵਲੋ ਇੱਕ ਅੰਤਰਰਾਜੀ ਸਰੀਆ (ਲੋਹਾ) ਚੋਰ ਗਿਰੋਹ ਦੇ ਪੰਜ ਮੈਂਬਰ ਸੁਭਾਸ਼ ਚੰਦ, ਰਾਜਪੱਤ, ਸੁਨੀਲ, ਰਮੇਸ਼ ਅਤੇ ਭੂਸ਼ਣ ਲਾਲ ਨੂੰ ਗ੍ਰਿਫਤਾਰ ਕਰਕੇ ਚੋਰੀ ਕੀਤਾ 76 ਕੁਇੰਟਲ ਸਰੀਆ ਕੀਮਤ ਕਰੀਬ 5 ਲੱਖ ਰੁਪਏ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਸ਼੍ਰੀ ਅਜਿੰਦਰ ਸਿੰਘ, ਪੀ.ਪੀ.ਐਸ., ਕਪਤਾਨ ਪੁਲਿਸ (ਡਿਟੈਕਟਿਵ) ਰੂਪਨਗਰ ਅਤੇ ਸ਼੍ਰੀ ਵਰਿੰਦਰਜੀਤ ਸਿੰਘ, ਪੀ.ਪੀ.ਐਸ., ਉਪ-ਕਪਤਾਨ ਪੁਲਿਸ (ਡਿਟੈਕਟਿਵ) ਨੇ ਦਸਿਆ ਕਿ ਇਸ ਗਿਰੋਹ ਨੇ 01-02 ਜਨਵਰੀ 2021 ਦੀ ਦਰਮਿਆਨੀ ਰਾਤ ਨੂੰ ਪਿੰਡ ਚਰਹੇੜੀ ਥਾਣਾ ਸਿੰਘ ਭਗਵੰਤਪੁਰ ਤੋ 2 ਟਨ ਸਰੀਆ ਚੋਰੀ ਕੀਤਾ ਸੀ, ਜਿਸ ਤੇ ਮੁਕੱਦਮਾ ਨੰਬਰ 01 ਮਿਤੀ 02.01.2021 ਅ/ਧ 480,357 ਆਈ.ਪੀ.ਸੀ. ਥਾਣਾ ਸਿੰਘ ਭਗਵੰਤਪੁਰ ਦਰਜ਼ ਰਜਿਸਟਰ ਹੈ। ਫਿਰ ਇਸ ਗਿਰੋਹ ਨੇ 10-11 ਜਨਵਰੀ 2021 ਦੀ ਦਰਮਿਆਨੀ ਰਾਤ ਨੂੰ ਪਿੰਡ ਝਲੀਆਂ ਵਿਖੇ ਲੋਹੇ ਦੀ ਦੁਕਾਨ ਤੋ 46 ਕੁਇੰਟਲ ਸਰੀਆ ਤੇ ਪਾਇਪਾਂ, ਦੁਕਾਨ ਦੇ ਚੌਕੀਦਾਰ ਨੂੰ ਸੱਟਾਂ ਮਾਰਕੇ ਰਸੀ ਨਾਲ ਬੰਨ ਕੇ, ਚੋਰੀ ਕੀਤੀਆਂ ਸਨ। ਜਿਸ ਤੇ ਮੁੱਕਦਮਾ ਨੰਬਰ 5 ਮਿਤੀ 11.1.2021 ਅ/ਧ 395, 379 ਆਈ.ਪੀ.ਸੀ. ਥਾਣਾ ਸ਼੍ਰੀ ਚਮਕੋਰ ਸਾਹਿਬ ਵਿਖੇ ਦਰਜ਼ ਰਜਿਸਟਰ ਹੈ। ਜੋ ਦੋਰਾਨੇ ਤਫਤੀਸ਼ ਪੰਜ਼ੇ ਦੋਸ਼ੀ ਸੁਭਾਸ਼ ਪੁੱਤਰ ਸ਼ਿਵ ਪੂਜਨ ਪਾਠਕ ਵਾਸੀ ਨਵੀ ਕਲੋਨੀ (ਨੇੜੇ ਦੀਆ ਸਕੂਲ) ਰਾਮ ਨਗਰ ਭਾਦਲਾ ਰੋਡ ਗੋਬਿੰਦਗੜ੍ਹ ਜਿਲ੍ਹਾ ਫਤਿਹਗੜ੍ਹ ਸਾਹਿਬ, ਰਾਜਪੱਤ ਉਰਫ ਸਿੱਲੀ ਪੁੱਤਰ ਰਾਮ ਲਖਨ ਵਾਸੀ ਪਿੰਡ ਚੱਕ ਅਬਜਲਪੁਰ ਲੀਲਾ ਥਾਣਾ ਮਊਆ ਈਮਾ ਤਹਿ: ਫੂਲਪੁਰ ਜਿਲ੍ਹਾ ਇਲਾਹਾਬਾਦ (ਯੂ.ਪੀ.) ਹਾਲ ਵਾਸੀ ਕਿਰਾਏਦਾਰ ਸ਼ੇਦੀ ਲਾਲ ਗਲੀ ਨੰਬਰ 7 ਮੁਹੱਲਾ ਪ੍ਰੇਮ ਨਗਰ ਧਰਮ ਰੋਡ ਗੋਬਿੰਦਗੜ੍ਹ ਜਿਲ੍ਹਾ ਫਤਿਹਗੜ੍ਹ ਸਾਹਿਬ, ਸੁਨੀਲ ਪੁੱਤਰ ਬੋਦਲ ਵਾਸੀ ਪਿੰਡ ਸਾਗੋ ਮਾਸਾਪੁਰ ਥਾਣਾ ਸਰਾਈ ਤਹਿ: ਫੂਲਪੁਰ ਜਿਲ੍ਹਾ ਇਲਾਹਾਬਾਦ (ਯੂ.ਪੀ.) ਹਾਲ ਜਾਲ ਮਾਰਕੀਟ ਬਾਡਲਾ ਰੋਡ ਗੋਬਿੰਦਗੜ੍ਹ ਜਿਲ੍ਹਾ ਫਤਿਹਗੜ੍ਹ ਸਾਹਿਬ, ਰਮੇਸ਼ ਪੁੱਤਰ ਸੀਤਾਰਾਮ ਵਾਸੀ ਪਿੰਡ ਰੈਨੀ ਥਾਣਾ ਬਹਰੀਆ ਤਹਿ: ਫੂਲਪੁਰ ਜਿਲ੍ਹਾ ਇਲਾਹਾਬਾਦ (ਯੂ.ਪੀ.) ਹਾਲ ਕਿਰਾਏਦਾਰ ਭਾਗ ਸਿੰਘ ਸਰਦਾਰ, ਗਲੀ ਨੰਬਰ 9 ਗੁਰੂ ਨਾਨਕ ਕਲੋਨੀ ਗੋਬਿੰਦਗੜ੍ਹ ਜਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਭੂਸ਼ਣ ਲਾਲ ਪੁੱਤਰ ਕ੍ਰਿਸ਼ਨ ਚੰਦ ਵਾਸੀ ਮਕਾਨ ਨੰ. 149, ਸੈਕਟਰ 25 ਏ, ਮੰਡੀ ਗੋਬਿੰਦਗੜ੍ਹ ਜਿਲ੍ਹਾ ਫਹਿਤਗੜ੍ਹ ਸਾਹਿਬ ਨੂੰ ਨਜ਼ਦੀਕ ਸੁਰਤਾਪੁਰ ਫਾਰਮ ਤੋ ਸਮੇਤ ਟਰੱਕ ਟਰਾਲਾ 10 ਟਾਇਰੀ ਨੰਬਰ - PB-11-BR-8165 ਦੇ ਗ੍ਰਿਫਤਾਰ ਕੀਤਾ ਗਿਆ। ਇਸ ਗਿਰੋਹ ਦਾ ਮੁੱਖੀ ਸੁਭਾਸ਼ ਚੰਦ ਉਕਤ ਮਿਤੀ 05.12.2021 ਨੂੰ ਜੇਲ ਵਿੱਚੋ ਰਿਹਾਅ ਹੋ ਕੇ ਆਇਆ ਸੀ, ਜਿਸਨੇ ਉਕਤ ਦੋਸ਼ੀਆਂ ਨਾਲ ਮਿਲਕੇ ਮੁਕੇਰੀਆ, ਝਲੀਆਂ, ਚਰਹੇੜੀ ਤੇ ਬਦੀ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ। ਇਸ ਤੋ ਇਲਾਵਾ ਇਨ੍ਹਾਂ ਖਿਲਾਫ ਜਿਲ੍ਹਾ ਲੁਧਿਆਣਾ, ਸ਼੍ਰੀ ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਵਿਖੇ ਚੋਰੀ ਦੇ ਵੱਖ-ਵੱਖ ਮੁਕਦਮੇ ਦਰਜ਼ ਰਜਿਸਟਰ ਹਨ। ਜਿਹਨਾਂ ਪਾਸੋ ਹੋਰ ਡੂੰਘਾਈ ਨਾਲ ਪੁੱਛ ਗਿੱਛ ਜਾਰੀ ਹੈ, ਜਿਸ ਤੋ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।