ਨਵਾਂਸ਼ਹਿਰ 25 ਜਨਵਰੀ 2021: ਅੱਜ ਪਿੰਡ ਸ਼ਹਾਬਪੁਰ ਦੇ ਕਿਸਾਨਾਂ ਦੀ 12ਵੀਂ ਟਰਾਲੀ ਟਰੈਕਟਰ ਦਿੱਲੀ ਦੀ ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਲਈ ਦਿੱਲੀ ਨੂੰ ਰਵਾਨਾ ਹੋਏ।ਰਿਲਾਇੰਸ ਸਟੋਰ ਨਵਾਂਸ਼ਹਿਰ ਅੱਗੇ ਕਿਰਤੀ ਕਿਸਾਨ ਯੂਨੀਅਨ ਦੇ ਚੱਲਦੇ ਧਰਨੇ ਤੋਂ ਇਸ ਜਥੇ ਨੂੰ ਰਵਾਨਾ ਕਰਦਿਆਂ ਜਸਬੀਰ ਦੀਪ, ਜੋਗਾ ਸਿੰਘ ਮਹਿੰਦੀ ਪੁਰ ਨੇ ਆਖਿਆ ਕਿ ਪਿੰਡ ਸ਼ਹਾਬਪੁਰ ਤੋਂ ਵੱਡੀ ਗਿਣਤੀ ਵਿਚ ਲੋਕ ਦਿੱਲੀ ਪਹੁੰਚ ਚੁੱਕੇ ਹਨ।ਖੇਤੀ ਕਾਨੂੰਨਾਂ ਖਿਲਾਫ ਲੋਕਾਂ ਵਿੱਚ ਭਾਰੀ ਰੋਹ ਹੈ।ਮੋਦੀ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਹੀ ਪੈਣਗੇ।ਇਸ ਜਥੇ ਵਿਚ ਦਵਿੰਦਰ ਸਿੰਘ, ਮਨਦੀਪ ਸਿੰਘ, ਤਰਨਦੀਪ ਸਿੰਘ, ਰਾਣਾ ਲੰਗੜੋਆ, ਹਰਜੋਤ ਸਿੰਘ ,ਅਰਸ਼ਦੀਪ ਸਿੰਘ ਅਤੇ ਹੋਰ ਕਿਸਾਨ ਸ਼ਾਮਲ ਹਨ।