← ਪਿਛੇ ਪਰਤੋ
ਨਵਾਂਸ਼ਹਿਰ 25 ਜਨਵਰੀ 2021: ਅੱਜ ਪਿੰਡ ਭੰਗਲ ਕਲਾਂ ਦਾ ਕਿਰਤੀ ਕਿਸਾਨ ਯੂਨੀਅਨ ਦਾ ਕਿਸਾਨਾਂ ਦਾ ਜਥਾ 26 ਜਨਵਰੀ ਦੀ ਦਿੱਲੀ ਪਰੇਡ ਵਿਚ ਸ਼ਾਮਲ ਹੋਣ ਲਈ ਨਵਾਂਸ਼ਹਿਰ ਤੋਂ ਰਵਾਨਾ ਹੋਇਆ।ਜਿਸਨੂੰ ਜਸਬੀਰ ਦੀਪ, ਸੁਰਿੰਦਰ ਮੀਰਪੁਰੀ ਨੇ ਰਵਾਨਾ ਕੀਤਾ।120 ਦਿਨਾਂ ਤੋਂ ਰਿਲਾਇੰਸ ਕੰਪਨੀ ਦੇ ਨਵਾਂਸ਼ਹਿਰ ਸਟੋਰ ਅੱਗੇ ਚੱਲ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਧਰਨੇ ਅੱਗਿਓਂ ਜਾਣ ਸਮੇਂ ਗੁਰਤੇਜ ਸਿੰਘ ਅਤੇ ਦੀਪਾ ਭੰਗਲ ਨੇ ਕਿਹਾ ਕਿ ਅਸੀਂ ਇਹ ਘੋਲ ਜਿੱਤ ਕੇ ਹੀ ਵਾਪਸ ਪਰਤਾਂਗੇ। ਪਿੰਡ ਭੰਗਲ ਕਲਾਂ ਦੇ ਕਿਸਾਨਾਂ ਦਾ ਜਥਾ ਦਿੱਲੀ ਰਵਾਨਾ ਹੁੰਦਾ ਹੋਇਆ।
Total Responses : 862