ਹਰੀਸ਼ ਕਾਲੜਾ
ਰੂਪਨਗਰ, 25 ਜਨਵਰੀ 2021: ਗਣਤੰਤਰਤਾ ਦਿਵਸ ਦੇ ਮਦੇੱਨਜ਼ਰ ਜਿਲ੍ਹਾ ਪੁਲਿਸ ਵਲੋ ਜਿਲ੍ਹੇ ਵਿੱਚ ਪੂਰੀ ਚੋਕਸੀ ਰੱਖੀ ਜਾ ਰਹੀ ਹੈ ਅਤੇ ਇਸ ਸਬੰਧੀ ਵੱਖ-ਵੱਖ ਡਿਊਟੀਆ ਜਿਵੇ ਕਿ ਨਾਕਾਬੰਦੀਆਂ, ਗਸ਼ਤਾ ਆਦਿ ਲਗਾਈਆਂ ਗਈਆ ਹਨ।ਇਹ ਪ੍ਰਗਡਟਾਵਾ ਕਰਦਿਆਂ ਡਾ. ਅਖਿਲ ਚੋਧਰੀ, ਸੀਨੀਅਰ ਕਪਤਨ ਪੁਲਿਸ, ਰੂਪਨਗਰ ਨੇ ਦਸਿਆ ਕਿ ਜਿਲ੍ਹਾ ਪੱਧਰੀ ਸਮਾਗਮ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਮਨਾਇਆ ਜਾ ਰਿਹਾ ਹੈ ਅਤੇ ਨਹਿਰੂ ਸਟੇਡੀਅਮ ਦੀ ਸੁਰੱਖਿਆ ਦੇ ਮੱਦੇਨਜ਼ਰ 3 ਐਸ.ਪੀ., 8 ਡੀ.ਐਸ.ਪੀ, 21 ਇੰਸਪੈਕਟਰ/ਐਸ.ਐਚ.ਓ., 65 ਥਾਣੇਦਾਰ/ਸਹਾਇਕ ਥਾਣੇਦਾਰ ਰੈਂਕ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ, ਇਸ ਤੋ ਇਲਾਵਾ 236 ਮੁੱਖ ਸਿਪਾਹੀ/ਸਿਪਾਹੀ ਅਤੇ 24 ਮਹਿਲਾ ਫੋਰਸ ਵੀ ਤਾਇਨਾਤ ਕੀਤੇ ਗਏ ਹਨ। ਗਣਤੰਤਰਤਾ ਦਿਵਸ ਦੇ ਮੱਦੇਨਜ਼ਰ ਸੁਰੱਖਿਆਂ ਨੂੰ ਹੋਰ ਮਜਬੂਤ ਕਰਨ ਲਈ ਜਿਲ੍ਹਾ ਵਿੱਚ ਵੱਖ-ਵੱਖ ਸਥਾਨਾ ਜਿਵੇ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨਾ, ਹੋਟਲਾ ਆਦਿ ਦੀ ਡਾਗ ਸਕੁਆਰਡ, ਅੇਂਟੀ ਸਾਬੋਟੇਜ਼ ਟੀਮਾ ਰਾਂਹੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋ ਇਲਾਵਾ ਜਿਲ੍ਹਾ ਵਿੱਚ ਕੁੱਲ 11 ਨਾਕੇ, 10 ਪੈਟਰੋਲਿੰਗ ਪਾਰਟੀਆਂ ਲਗਾਈਆਂ ਗਈਆਂ ਹਨ। ਕਿਸੇ ਵੀ ਤਰਾਂ ਦੀ ਐਮਰਜੈਂਸੀ ਲਈ 2 ਰਿਜਵਰਾ ਵੀ ਬਣਾਈਆਂ ਗਈਆਂ ਹਨ। ਇਸ ਤੋ ਇਲਾਵਾ ਸਬ-ਡਵੀਜ਼ਨ ਪੱਧਰ ਤੇ ਨੰਗਲ, ਸ਼੍ਰੀ ਅਨੰਦਪੁਰ ਸਾਹਿਬ, ਮੋਰਿੰਡਾ ਅਤੇ ਸ਼੍ਰੀ ਚਮਕੋਰ ਸਾਹਿਬ ਵਿਖੇ ਵੀ ਗਣਤੰਤਰਤਾ ਦਿਵਸ ਦੇ ਮੱਦੇਨਜ਼ਰ 20/20 ਪੁਲਿਸ ਮੁਲਾਜਮ ਨੂੰ ਤਾਇਨਾਤ ਕੀਤੇ ਗਏ ਹਨ। ਰੂਪਨਗਰ ਪੁਲਿਸ ਗਣਤੰਤਰਤਾ ਦਿਵਸ ਨੂੰ ਸ਼ਾਤਮੇਈ ਢੰਗ ਨਾਲ ਨੇਪਰੇ ਚੜਾਊਣ ਲਈ ਮੁਸਤੈਦ ਅਤੇ ਵਚਨਵੱਧ ਹੈ। ਰੂਪਨਗਰ ਪੁਲਿਸ ਵਲੋ ਪਬਲਿਕ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਜਾਂਦੀ ਹੈ ।