ਹਰੀਸ਼ ਕਾਲੜਾ
ਰੈਲਮਾਜਰਾ, 25 ਜਨਵਰੀ 2021 : ਰਿਆਤ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰੈਲਮਾਜਰਾ (ਰੋਪੜ ਕੈਂਪਸ) ਵਿਖੇ ਅੱਜ ਨਵੇਂ ਖੇਤੀ ਬਿੱਲਾਂ ਅਤੇ ਕਿਸਾਨ ਸੰਘਰਸ਼ ਤੇ ਮਾਹਰਾਂ ਵੱਲੋਂ ਚਰਚਾ ਕੀਤੀ ਗਈ। ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ ਪੱਲਵੀ ਪੰਡਤ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਡੀ ਡੀ ਯੂ ਕੇ ਵਾਈ ਅਤੇ ਰਿਆਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ।ਨਵੇਂ ਖੇਤੀ ਬਿੱਲਾਂ ਅਤੇ ਮੌਜੂਦਾ ਚੱਲ ਰਹੇ ਕਿਸਾਨ ਸੰਘਰਸ਼ ਤੇ ਚਰਚਾ ਕਰਦੇ ਹੋਏ ਡਾ ਆਕਾਸ਼ਦੀਪ ਸਿੰਘ ਐਸੋਸੀਏਟ ਪ੍ਰੋਫੈਸਰ ਰਿਆਤ ਕਾਲਜ ਆਫ ਲਾਅ ਰੈਲਮਾਜਰਾ ਨੇ ਕਿਹਾ ਕਿ ਮੌਜੂਦਾ ਚੱਲ ਰਹੇ ਮੰਡੀ ਸਿਸਟਮ, ਏਪੀਐਮਸੀ ,ਐੱਮਐੱਸਪੀ ਅਤੇ ਸਰਕਾਰ ਵੱਲੋਂ ਨਵੇਂ ਬਣਾਏ ਗਏ ਬਿੱਲਾਂ ਵਿੱਚ ਐੱਮ ਐੱਸ ਪੀ ਦੀ ਗਰੰਟੀ ,ਕਿਸਾਨ ਅਤੇ ਕੰਪਨੀ ਵਿਚਕਾਰ ਕਿਸੇ ਕਿਸਮ ਦੇ ਝਗੜੇ ਦੀ ਵਜ੍ਹਾ ਤੇ ਅਪੀਲਿੰਗ ਅਥਾਰਟੀ ਦਾ ਅਧਿਕਾਰ , ਕੰਟ੍ਰੋਲ ਬੜੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ,ਅਤੇ ਸਰਕਾਰ ਦਾ ਕੰਟਰੋਲ ਨਾਮਾਤਰ ਹੋਣਾ ਆਦਿ ਤੇ ਵਿਦਿਆਰਥੀਆਂ ਨੂੰ ਵਿਸਤ੍ਰਿਤ ਰੂਪ ਵਿੱਚ ਇਸ ਦੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਗਿਆ ਇਸ ਮੌਕੇ ਤੇ ਕਰਨਲ ਡੀ ਐਸ ਰੰਧਾਵਾ, ਡਾ ਪੱਲਵੀ ਪੰਡਤ, ਅਮਨਦੀਪ ਸਿੰਘ ਅਤੇ ਵਿਦਿਆਰਥੀ ਹਾਜ਼ਰ ਰਹੇ।