ਅਸ਼ੋਕ ਵਰਮਾ
ਬਠਿੰਡਾ, 25 ਜਨਵਰੀ 2021: ਕਰੋਨਾਂ ਮਹਾਂਮਾਰੀ ਵਿਰੁੱਧ ਲੜਨ ਲਈ ਏਮਜ ਬਠਿੰਡਾ ਦੀ ਸਮਰੱਥਾ ਨੂੰ ਮਜਬੂਤ ਕਰਨ ਦੇ ਮਕਸਦ ਨਾਲ ਐਨੀਸਥੀਸੀਆ ਵਿਭਾਗ ਅਤੇ ਸਿਵਲ ਹਸਪਤਾਲ ਪ੍ਰਸ਼ਾਸ਼ਨ ਨੇ ਟਰੇਨਰਾਂ ਨੂੰ ਦੋ ਦਿਨਾਂ ਦੌਰਾਨ ਸਫਲਤਾਪੂਰਵਕ ਸਿਖਲਾਈ ਦਿੱਤੀ। ਵਿਸ਼ਵ ਸਿਹਤ ਸੰਸਥਾ ਦੇ ਸਹਿਯੋਗ ਨਾਲ ਐਮਰਜੈਂਸੀ ਅਤੇ ਟਰਾਮਾ ਏਮਜ ਨਵੀਂ ਦਿੱਲੀ ਅਤੇ ਯੂ.ਐੱਸ.ਆਈ.ਡੀ.-ਰਿਸਰਚ ਪ੍ਰੋਗਰਾਮ ਵਾਸਤੇ ਇਹ ਸਿਖਲਾਈ ਏਮਜ ਬਠਿੰਡਾ ਵਿਖੇ ਆਯੂਸ਼ ਬਿਲਡਿੰਗ ਕੰਪਲੈਕਸ ’ਚ ਦਿੱਤੀ ਜਿਸ ’ਚ ਏਮਸ਼ ਨਵੀਂ ਦਿੱਲੀ ਅਤੇ ਪੀਜੀਆਈਐਮਆਰ, ਚੰਡੀਗੜ ਦੇ ਕੋਵਿਡ ਮਾਹਿਰ ਸ਼ਾਮਲ ਹੋਏ। ਸੈਸ਼ਨ ਦੀ ਪ੍ਰਧਾਨਗੀ ਪ੍ਰੋ: ਡਾ.ਡੀ.ਕੇ. ਸਿੰਘ, ਸੀ.ਈ.ਓ. ਅਤੇ ਕਾਰਜਕਾਰੀ ਡਾਇਰੈਕਟਰ, ਏਮਜ ਬਠਿੰਡਾ ਅਤੇ ਡਾ. ਤੇਜਵੰਤ ਸਿੰਘ ਢਿੱਲੋਂ, ਸਿਵਲ ਸਰਜਨ, ਬਠਿੰਡਾ ਨੇ ਕੀਤੀ। ਇਸ ਮੌਕੇ ਸਿਵਲ ਹਸਪਤਾਲ ਦੇ ਸਟਾਫ ਸਮੇਤ ਕੁੱਲ 25 ਡਾਕਟਰਾਂ ਅਤੇ ਨਰਸਿੰਗ ਅਧਿਕਾਰੀਆਂ ਨੇ ਸਿਖਲਾਈ ਹਾਸਲ ਕੀਤੀ। ਏਮਜ਼ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਇਸ ਤਰਾਂ ਦੇ ਪ੍ਰੋਗਰਾਮਾਂ ਨਾਲ ਕਰੋਨਾ ਮਹਾਂਮਾਰੀ ਨੂੰ ਕਾਬੂ ਵਿਚ ਲਿਆਉਣ ਦੇ ਸਾਂਝੇ ਟੀਚੇ ਦੀ ਪ੍ਰਾਪਤੀ, ਗਿਆਨ ਅਤੇ ਕਾਰਜ ਵਿਚਲੇ ਪਾੜੇ ਨੂੰ ਦੂਰ ਕਰਨ ਦੀ ਉਮੀਦ ਹੈ।