ਮੁੱਖ ਮੰਤਰੀ ਦਾ ਵਿਰੋਧ ਕਰ ਰਹੇ ਆਪ ਆਗੂ ਗ੍ਰਿਫ਼ਤਾਰ
ਜੀ ਐਸ ਪੰਨੂ
ਪਟਿਆਲਾ, 25 ਜਨਵਰੀ 2021: ਪਟਿਆਲਾ ਫੇਰੀ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਦਾ ਵਿਰੋਧ ਕੀਤਾ। ਇਸ ਦੋਰਾਨ ਸੀਨੀਅਰ ਆਗੂ ਕੁੰਦਨ ਗੋਗੀਆ ਸਮੇਤ ਰਾਜਿੰਦਰ ਮੋਹਣ, ਸਿਮਰਨਪ੍ਰੀਤਸਿੰਘ, ਸਾਗਰ ਧਾਲੀਵਾਲ, ਜਗਤਾਰ ਸਿੰਘ ਤਾਰੀ, ਜਸਵਿੰਦਰ ਸਿੰਘ ਰਿੰਪਾ, ਅਮਿਤ ਕੁਮਾਰ, ਰਾਜੂ ਤਲਵਾਰ, ਪੁਨੀਤ ਬੁੱਧੀਰਾਜਾ, ਅਸ਼ੋਕ ਬਿੱਟੂ ਅਤੇ ਰਾਜਵੀਰ ਸਿੰਘ ਸਮੇਤ ਦਰਜਨ ਤੋਂ ਵੱ ਧ
ਆਗੂਆਂ ਨੂੰ ਗਿਫਤਾਰ ਕਰਕੇ ਥਾਣਾ ਸਿਵਲ ਲਾਇਨ ਲਿਜਾਇਆ ਗਿਆ। ਖਬਰ ਲਿਖੇ ਜਾਣ ਤੱਕ ਇਹ ਆਗੂ ਥਾਣਾ ਸਿਵਲ ਵਿਚ ਹੀ ਬੰਦ ਸਨ। ਇਨ੍ਹਾਂ ਅਗੂਆਂ ਦੀ ਹਿਮਾਇਤ ਕਰਨ ਆਏ ਆਪ ਦੇ ਜ਼ਿਲ੍ਹਾ ਪ੍ਰਧਾਨ ਮੇਘ ਚੰਦ ਸੇਰਮਾਜਰਾ ਨੇ ਕਿਹਾ ਕਿ ਸਰਕਾਰ ਇਕ ਪਾਸੇ ਕਿਸਾਨ ਵਿਰੋਧੀ ਕੰਮ ਕਰਦੀ ਹੈ ਜਦੋਂ ਕਿ ਦੂਜੇ ਪਾਸੇ ਸਾਂਤੀ ਪੂਰਵਕ ਵਿਰੋਧ ਕਰਨ ਵਾਲਿਆਂ ਨੂੰ ਗਿ੍ਰਫਤਾਰ ਕੀਤਾ ਜਾਂਦਾਂ ਹੈ। ਉਨਾਂ ਕਿਹਾ ਕਿ ਕੈਪਟਨ
ਅਮਰਿੰਦਰ ਸਿੰਘ ਦੀ ਸ਼ੈਅ ਤੇ ਪਟਿਆਲਾ ਪੁਲਿਸ ਨੇ ਇਹ ਆਗੂ ਗ੍ਰਿਫ਼ਤਾਰ ਕੀਤੇੇ ਹਨ। ਇਸ ਲਈ ਜੇਕਰ ਇਨ੍ਹਾਂ ਆਗੂਆਂ ਨੂੰ ਜਲਦੀ ਰਿਹਾਅ ਨਾ ਕੀਤਾ ਗਿਆ ਤਾਂ ਪਾਰਟੀ ਵੱਲੋਂ ਇਥੇ ਹੀ ਪੱਕਾ ਮੋਰਚਾ ਲਾ ਦਿੱਤਾ ਜਾਏਗਾ।