ਚੰਡੀਗੜ੍ਹ 'ਚ ਮੁੜ ਖੁੱਲ੍ਹਣ ਜਾ ਰਹੀ ਅਪਨੀ ਮੰਡੀ
ਚੰਡੀਗੜ੍ਹ,21 ਜਨਵਰੀ,2021: ਚੰਡੀਗੜ੍ਹ ਵਿਚ ਮੁੜ ਤੋਂ ਅਪਨੀ ਮੰਡੀਆਂ ਖੁੱਲਣ ਜਾ ਰਹੀਆਂ ਨੇ। ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਆਪਣੀ ਮੰਡੀਆਂ ਖੋਲਣ ਦਾ ਮਨਜ਼ੂਰੀ ਦੇ ਦਿੱਤੀ ਹੈ। ਬਦਨੌਰ ਨੇ ਯੂਟੀ ਸੈਕਟਰੀਏਟ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਇਹ ਹੁਕਮ ਜਾਰੀ ਕੀਤੇ ਨੇ। ਕੋਰੋਨਾ ਮਹਾਮਾਰੀ ਦੇ ਕਾਰਨ ਇਨ੍ਹਾਂ ਮੰਡੀਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ। ਮਾਰਚ 2020 ਤੋਂ ਇਹ ਮੰਡੀਆਂ ਬੰਦ ਸਨ। ਪੰਜਾਬ ਸਰਕਾਰ ਨੇ ਅਪਣੀ ਮੰਡੀਆਂ ਨੂੰ ਖੋਲਣ ਦੀ ਮਨਜ਼ੂਰੀ ਦੇ ਦਿੱਤੀ ਹੈ। ਉਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਕ ਨੇ ਮੰਡੀ ਖੋਲਣ ਦੇ ਆਦੇਸ਼ ਜਾਰੀ ਕੀਤੇ ਨੇ।