ਬੰਗਾ ਨੈਸ਼ਨਲ ਹਾਈਵੇ 'ਤੇ ਧੁੰਦ ਕਾਰਨ ਹਾਦਸਾ, 32 ਗੱਡੀਆਂ ਦੀ ਟੱਕਰ
ਬੰਗਾ 25 ਜਨਵਰੀ,2021: ਜਲੰਧਰ ਮੁੱਖ ਮਾਰਗ ਬੰਗਾ ਪਿੰਡ ਮਜਾਰੀ ਨੇੜੇ ਸੰਘਣੀ ਧੂੰਦ ਪੈਣ ਨਾਲ 32 ਗੱਡੀਆਂ ਆਪਸ ਚ ਟਕਰਾ ਗਈਆਂ। ਰੋਡ ਤੇ ਪੁਲ ਦਾ ਕੰਮ ਚੱਲ ਰਿਹਾ। ਹਾਦਸਾ ਗ੍ਰਸਤ ਵਾਹਨਾਂ ਵਿਚ ਗੱਡੀ ਨੰਬਰ CH 01ਬੀ ਐਸ 8087 ਵਿਕਰਮ ਸਿੰਘ ਚੰਡੀਗੜ੍ਹ ਵਾਸੀ ਅੰਮ੍ਰਿਤਸਰ ਤੋਂ ਵਾਪਸ ਆਪਣੇ ਪਰਵਾਰਿਕ ਮੈਂਬਰਾਂ ਨਾਲ ਚੰਡੀਗੜ੍ਹ ਜਾ ਰਹੇ ਸੀ ਜਦੋਂ ਅਸੀਂ ਬੰਗਾ ਲਾਗੇ ਪਹੁੰਚੇ ਤਾਂ ਧੂੰਦ ਜ਼ਿਆਦਾ ਹੋਣ ਕਾਰਨ ਅੱਗੇ ਮਿੱਟੀ ਦੇ ਢੇਰ ਕਾਰਨ ਗੱਡੀ ਬੇਕਾਬੂ ਹੋ ਕੇ ਹਾਦਸਾ ਗ੍ਰਸਤ ਹੋ ਗਈ। ਹਾਲਾਂਕਿ ਬਚਾਅ ਇਹ ਰਿਹਾ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਨਹੀਂ ਪੁੱਛੀ ਕਿਸੇ ਨੇ ਬਾਤ
ਪਰੇਸ਼ਾਨ ਹਾਦਸਾ ਗ੍ਰਸਤ ਗੱਡੀ ਸਵਾਰਾਂ ਨੇ ਦੱਸਿਆ ਕਿ ਕਈ ਗੱਡੀਆਂ ਵਾਲੇ ਤਾਂ ਆਪਸ ਵਿਚ ਗੱਡੀਆਂ ਟਕਰਾਉਣ ਤੋਂ ਬਾਅਦ ਆਪਣੀਆਂ ਆਪਣੀਆ ਗੱਡੀਆਂ ਧੂੰਦ ਦਾ ਫਾਇਦਾ ਲੈਂਦਿਆਂ ਮੌਕੇ ਤੋਂ ਭਜਾ ਕੇ ਲੈ ਗਏ।ਕਈ ਆਪਸ ਵਿਚ ਗੱਡੀਆਂ ਦੇ ਨੁਕਸਾਨ ਦੀ ਭਰਪਾਈ ਲਈ ਲੜਦੇ ਰਹੇ। ਕਈਆਂ ਨੇ ਪੁਲਿਸ ਨਾਲ ਸੰਪਰਕ ਕੀਤਾ ਪਰ ਨਾ ਤਾਂ ਪੁਲਸ ਆਈ ਤੇ ਨਾ ਨੈਸ਼ਨਲ ਹਾਈਵੇ ਅਥੌਰਿਟੀ ਦੇ ਅਧਿਕਾਰੀ।