ਪਰਵਿੰਦਰ ਸਿੰਘ ਕੰਧਾਰੀ
- ਭਾਰਤ ਦਾ ਸੰਵਿਧਾਨ ਸਭ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ਹੈ - ਕੌੌਸ਼ਿਕ
- ਅਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਵਾਰਿਸਾਂ ਨੂੰ ਕੀਤਾ ਸਨਮਾਨਿਤ
- ਵੱਖ ਵੱਖ ਵਿਭਾਗਾਂ ਵੱਲੋ ਵਿਕਾਸ ਨੂੰ ਦਰਸਾਉਾਦੀਆਂ ਝਾਕੀਆਂ ਦੀ ਪੇਸ਼ਕਾਰੀ
ਫਰੀਦਕੋਟ, 26 ਜਨਵਰੀ 2021 - ਅੱਜ ਗਣਤੰਤਰਾ ਦਿਵਸ ਸਮਾਰੋੋਹ ਦੇ ਸਬੰਧ ਵਿੱਚ ਇਥੋੋ ਦੇ ਨਹਿਰੂ ਖੇਡ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋੋਜਨ ਕੀਤਾ ਗਿਆ ਜਿਸ ਵਿੱਚ ਫਰੀਦਕੋਟ ਡਵੀਜਨ ਦੇ ਕਮਿਸ਼ਨਰ ਸ੍ਰੀ ਰਵਿੰਦਰ ਕੁਮਾਰ ਕੌੌਸ਼ਿਕ ਨੇ ਮੁੱਖ ਮਹਿਮਾਨ ਵਜੋੋਂ ਸ਼ਿਰਕਤ ਕੀਤੀ ਅਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਵੀ ਅਦਾ ਕੀਤੀ |ਇਸ ਮੌੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ, ਆਈ ਜੀ ਡਾ ਕੋੋਸਤੁਭ ਸ਼ਰਮਾ, ਐਸ ਐਸ ਪੀ ਸ ਸਵਰਨਦੀਪ ਸਿੰਘ ਵਿਸ਼ੇਸ਼ ਤੌੌਰ ਤੇ ਹਾਜ਼ਰ ਸਨ |ਪਰੇਡ ਕਮਾਂਡਰ ਡੀ ਐਸ ਪੀ ਬਲਕਾਰ ਸਿੰਘ ਸੰਧੂ ਦੀ ਅਗਵਾਈ ਵਿੱਚ ਮੁੱਖ ਮਹਿਮਾਨ ਨੂੰ ਮਾਰਚ ਪਾਸਟ ਦੀ ਸਲਾਮੀ ਦਿੱਤੀ ਗਈ |
ਇਸ ਮੌੌਕੇ ਜ਼ਿਲ੍ਹਾ ਵਾਸੀਆਂ ਨੂੰ ਸੰਬੋੋਧਨ ਕਰਦਿਆਂ ਮੁੱਖ ਮਹਿਮਾਨ ਸ੍ਰੀ ਰਵਿੰਦਰ ਕੁਮਾਰ ਕੌੌਸ਼ਿਕ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਗਣਤੰਤਰਾ ਦਿਵਸ ਦੀ ਵਧਾਈ ਦਿੱਤੀ |ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ,ਪੀਰਾਂ ਤੇ ਪੈਗੰਬਰਾਂ ਦੀ ਧਰਤੀ ਹੈ ਜਿਥੇ ਸਾਡੇ ਗੁਰੂ ਸਾਹਿਬਾਨਾਂ ਨੇ ਇਸ ਧਰਤੀ ਤੇ ਜਬਰ ਵਿਰੁੱਧ ਜ਼ੋੋਰਦਾਰ ਅਵਾਜ਼ ਬੁਲੰਦ ਕਰਦਿਆਂ ਲੋੋਕਾਂ ਨੂੰ ਵਿਦੇਸ਼ੀ ਜਰਵਾਨਿਆਂ ਵਿਰੁੱਧ ਸੁਚੇਤ ਕੀਤਾ ਸੀ ਉਥੇ ਹੀ ਉਨ੍ਹਾਂ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਆਜ਼ਾਦੀ ਪ੍ਰਾਪਤੀ ਲਈ ਚਲੇ ਲੰਮੇ ਸੰਘਰਸ਼ਾਂ ਵਿੱਚ ਪੰਜਾਬੀਆਂ ਨੇ 80 ਪ੍ਰਤੀਸ਼ਤ ਕੁਰਬਾਨੀਆਂ ਦਿੱਤੀਆਂ ਅਤੇ ਦੇਸ਼ ਨੂੰ ਆਜਾਦ ਕਰਵਾਉਣ ਵਿੱਚ ਆਪਣਾ ਵਡਮੁੱਲਾ ਯੋੋਗਦਾਨ ਪਾਇਆ |
ਉਨ੍ਹਾਂ ਕਿਹਾ ਕਿ ਸਾਡਾ ਦੇਸ਼ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋੋ ਜਾਣ ਨਾਲ ਗਣਰਾਜ ਬਣਿਆ |ਉਨ੍ਹਾਂ ਇਸ ਅਵਸਰ ਤੇ ਸਮੂਹ ਸੈਨਾਵਾਂ ਅਤੇ ਸੂਬਿਆਂ ਦੀਆਂ ਪੁਲਿਸ ਫੋੋਰਸਿਜ਼ ਦੇ ਅਫਸਰਾਂ, ਜਵਾਨਾਂ ਵੱਲੋੋਂ ਦੇਸ਼ ਦੀ ਆਜ਼ਾਦੀ ਕਾਇਮ ਰੱਖਣ ਲਈ ਕੀਤੇ ਗਏ ਬਲੀਦਾਨ ਦੀ ਵੀ ਭਰਪੂਰ ਪ੍ਰਸੰਸਾ ਕੀਤੀ |ਉਨ੍ਹਾਂ ਆਜ਼ਾਦੀ ਘੁਲਾਟੀਆਂ ਤੇ ਉਨ੍ਹਾਂ ਦੇ ਵਾਰਿਸਾਂ ਨੂੰ ਵੀ ਮੁਬਾਰਕਬਾਦ ਦਿੱਤੀ |ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾ ਭੀਮ ਰਾਓ ਅੰਬੇਦਕਰ ਦੀ ਅਗਵਾਈ ਹੇੇਠ ਬਣੀ ਕਮੇਟੀ ਨੇ ਦੇਸ਼ ਲਈ ਅਜਿਹਾ ਸੰਵਿਧਾਨ ਬਣਾਇਆ ਜਿਸ ਨਾਲ ਸਾਰੇ ਦੇਸ਼ ਨੂੰ ਇਕ ਮਾਲਾ ਵਿੱਚ ਪਰੋੋ ਦਿੱਤਾ ਗਿਆ ਅਤੇ ਭਾਰਤ ਇਕ ਮਜਬੂਤ ਦੇਸ਼ ਬਣ ਕੇ ਦੁਨੀਆ ਦੇ ਮੋੋਹਰਲੀ ਕਤਾਰ ਦੇ ਦੇਸ਼ਾਂ ਵਿੱਚ ਸ਼ੁਮਾਰ ਹੋੋਇਆ |
ਇਸ ਮੌੌਕੇ ਬੀ ਐਸ ਐਫ,ਪੰਜਾਬ ਪੁਲਿਸ,ਮਹਿਲਾ ਵਿੰਗ, ਪੰਜਾਬ ਹੋੋਮ ਗਾਰਡ ਅਤੇ ਸੰਗਤ ਸਾਹਿਬ ਭਾਈ ਫੇਰੂ ਖਾਲਸਾ ਸੀਨੀ ਸੈਕੰ ਸਕੂਲ ਅਤੇ ਐਮ ਜੀ ਐਮ ਸੀਨੀ ਸੈਕੰ ਸਕੂਲ ਦੀਆਂ ਐਨ ਸੀ ਸੀ ਦੀਆਂ ਟੁਕੜੀਆਂ ਅਤੇ ਪੰਜਾਬ ਪੁਲਿਸ, ਐਮ ਜੀ ਐਮ ਸੀਨੀ ਸੈਕੰ ਸਕੂਲ ਅਤੇ ਬਾਬਾ ਫਰੀਦ ਸਕੂਲ ਦੇ ਬੈਂਡ ਨੇ ਮਾਰਚ ਪਾਸਟ ਕੀਤਾ | ਜਦਕਿ ਸੈਂਟ ਮੇੈਰੀ ਕਾਨਵੈਂਟ ਸਕੂਲ ਦੀਆਂ ਵਿਦਿਆਰਥਣਾਂ ਵੱਲੋੋਂ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ | ਇਸ ਮੌੌਕੇ ਉਦਯੋੋਗ ਅਤੇ ਕਾਮਰਸ ਵਿਭਾਗ ਫਰੀਦਕੋਟ, ਜ਼ਿਲ੍ਹਾ ਰੋੋਜ਼ਗਾਰ ਤੇ ਕਾਰੋੋਬਾਰ ਬਿਊਰੋੋ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਮਾਰਟ ਵਿਲੇਜ਼ ਮੁਹਿੰਮ, ਪ੍ਰਧਾਨ ਮੰਤਰੀ ਅਵਾਸ ਯੋੋਜਨਾ, ਮਗਨਰੇਗਾ, ਵੇਰਕਾ, ਸਿਹਤ ਵਿਭਾਗ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੁਆਰਾ ਝਾਕੀਆਂ ਦੀ ਪੇਸ਼ਕਾਰੀ ਵੀ ਕੀਤੀ ਗਈ |
ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨ ਵੱਲੋੋਂ ਜ਼ਿਲੇ੍ਹ ਨਾਲ ਸਬੰਧਤ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ , ਡਾ ਰਾਜ ਬਹਾਦਰ ਵਾਈਸ ਚਾਂਸਲਰ,ਬਾਬਾ ਫਰੀਦ ਯੁੁੂਨੀਵਰਸਿਟੀ ਅਤੇ ਐਸ ਐਮ ਓ ਡਾ ਚੰਦਰ ਸੇਖਰ ਕੱਕੜ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਵਿੱਚ ਮੈਂਬਰ ਲੋੋਕ ਸਭਾ ਫਰੀਦਕੋਟ ਜਨਾਬ ਮੁਹੰਮਦ ਸਦੀਕ, ਸ੍ਰੀ ਸੁਮੀਤ ਮਲਹੋੋਤਰਾ ਜ਼ਿਲ੍ਹਾ ਤੇ ਸੈਸ਼ਨ ਜੱਜ, ਸ੍ਰੀ ਹਰਬੰਸ ਸਿੰਘ ਲੇਖੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ,ਸ੍ਰੀ ਰਾਜ਼ੇਸ਼ ਕੁਮਾਰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ,ਵਧੀਕ ਡਿਪਟੀ ਕਮਿਸ਼ਨਰ (ਜ) ਸ ਗੁਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ(ਵਿ) ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋੋਤਾ,ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਜੈ ਪਾਲ ਸਿੰਘ ਸੰਧੂ , ਐਸ ਡੀ ਐਮ ਮੈਡਮ ਪੂਨਮ ਸਿੰਘ,ਐਸ ਪੀ ਐਚ ਸ ਕੁਲਦੀਪ ਸਿੰਘ ਸੋੋਹੀ,ਐਸ ਪੀ ਸ ਸੇਵਾ ਸਿੰਘ ਮੱਲੀ, ਸਾਬਕਾ ਮੰਤਰੀ ਸ੍ਰੀ ਉਪੇਂਦਰ ਸ਼ਰਮਾ, ਬਾਰ ਐਸੋੋਸ਼ੀਏਸ਼ਨ ਦੇ ਪ੍ਰਧਾਨ ਸ੍ਰੀ ਵਿਨੋੋੋਦ ਮੈਣੀ, ਮੰਚ ਸੰਚਾਲਕ ਸ੍ਰੀ ਜ਼ਸਬੀਰ ਜੱਸੀ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਕਰਮਚਾਰੀ ਅਤੇ ਪਤਵੰਤੇ ਹਾਜ਼ਰ ਸਨ |