ਦੀਪਕ ਜੈਨ
ਜਗਰਾਓਂ, 26 ਜਨਵਰੀ 2021 – ਨਗਰ ਕੌਸਲ ਜਗਰਾਉਂ ਅਤੇ ਸਫ਼ਾਈ ਕਰਮਚਾਰੀ ਯੂਨੀਅਨ (ਲੁਧਿਆਣਾ ਦਿਹਾਤੀ) ਵੱਲੋਂ 72 ਵਾਂ ਗਣਤੰਤਰ ਦਿਵਸ ਮਨਾਇਆ ਗਿਆ ਅਤੇ ਇਸ ਮੌਕੇ ਤੇ ਝੰਡੇ ਦੀ ਰਸਮ ਨਰਿੰਦਰ ਸਿੰਘ ਧਾਲੀਵਾਲ ਐਸਡੀਐਮ ਜਗਰਾਉਂ ਵਲੋਂ ਕੀਤੀ ਗਈ। ਇਸ ਮੌਕੇ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ ਵਾਲਮੀਕਿ ਨੇ ਕਿਹਾ ਕਿ ਭਾਰਤ ਇਕ ਵਿਸ਼ਾਲ ਦੇਸ਼ ਹੈ ਅਤੇ ਇਸਦਾ ਲੋਕਤੰਤਰ ਪੂਰੀ ਦੁਨੀਆਂ ਵਿਚ ਮਸ਼ਹੂਰ ਹੈ। ਓਨਾ ਕਿਹਾ ਕਿ ਓਨਾ ਦੀ ਭਗਵਾਨ ਤੋਂ ਹਮੇਸ਼ਾ ਇਹ ਹੀ ਅਰਦਾਸ ਰਹੀ ਹੈ ਕਿ ਮੇਰਾ ਭਾਰਤ ਹਮੇਸ਼ਾ ਤਰੱਕੀ ਕਰੇ ਅਤੇ ਇਸਦੇ ਵਾਸੀ ਸਦਾ ਖੁਸ਼ਹਾਲ ਰਹਿਣ।
ਇਸ ਮੌਕੇ ਐਸਡੀਐਮ ਨਰਿੰਦਰ ਸਿੰਘ ਵਲੋਂ ਵੀ ਸਬ ਨੂੰ ਗਣਤੰਤਰ ਦਿਵਸ ਦੀ ਵਧਾਈ ਦਿਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਵਨ ਜੀਤ ਡੀ.ਐਸ.ਪੀ ਜਗਰਾਉਂ, ਕਾਰਜਸਾਧਕ ਅਫਸਰ ਨਗਰ ਕੌਂਸਲ ਜਗਰਾਓਂ ਸੰਜੇ ਬਾਂਸਲ ਅਤੇ ਨਾਲ ਸਮੂਹ ਅਧਿਕਾਰੀ ਅਤੇ ਕਰਮਚਾਰੀ ਅਤੇ ਸਫਾਈ ਸੇਵਕ ਯੂਨੀਅਨ ਜਗਰਾਓਂ ਦੇ ਪ੍ਰਧਾਨ ਅਰੁਣ ਗਿਲ ਅਤੇ ਮੇਂਬਰ ਹਾਜਰ ਸਨ।