ਕੁਲਵਿੰਦਰ ਸਿੰਘ
ਅੰਮ੍ਰਿਤਸਰ, 26 ਜਨਵਰੀ 2021 - ਅੱਜ ਅੰਮ੍ਰਿਤਸਰ ਦੇ ਵੱਲਾ ਪੁਲ ਵਿਖੇ ਕਿਸਾਨੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਜਾ ਰਹੀਆਂ ਬੀਬੀਆਂ ਦੇ 'ਤੇ ਉਦੋਂ ਮੌਤ ਨੇ ਹਮਲਾ ਕਰ ਦਿੱਤਾ। ਜਦੋਂ ਉਹ ਵੱਲਾ ਤੋਂ ਬਾਹਰ ਨਿਕਲ ਕੇ ਸਰਵਿਸ ਲੇਨ ਦੇ ਵਿੱਚ ਪਹੁੰਚੀਆਂ ਸਨ ਪਿੱਛੋਂ ਆ ਰਹੇ ਪਾਣੀ ਦੇ ਟੈਂਕਰ ਟਰਾਲੀ ਨੇ ਰਿਕਸ਼ੇ ਵਿੱਚ ਬੈਠੀਆਂ ਬੀਬੀਆਂ ਨੂੰ ਦਰੜ ਦਿੱਤਾ ਅਤੇ ਮੌਕੇ ਤੇ ਹੀ ਇਕ ਮਹਿਲਾ ਨਰਿੰਦਰ ਕੌਰ ਦੀ ਮੌਤ ਹੋ ਗਈ। ਇਕ ਹੋਰ ਮਹਿਲਾ ਬਲਵਿੰਦਰ ਕੌਰ ਦੀ ਮੌਤ ਕੋਲ ਹੀ ਸਥਿਤ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਲਿਜਾਂਦੇ ਰਸਤੇ ਵਿਚ ਹੋ ਗਈ। ਇਸ ਤੋਂ ਇਲਾਵਾ ਚਾਰ ਹੋਰ ਔਰਤਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਜਿਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੀ ਵੀ ਹਾਲਤ ਗੰਭੀਰ ਬਣੀ ਹੋਈ ਹੈ।
ਐਸਐਚਓ ਵੱਲਾ ਸੰਜੀਵ ਕੁਮਾਰ ਨੇ ਦੱਸਿਆ ਕਿ ਦੁਪਹਿਰ ਇੱਕ ਵਜੇ ਦੇ ਕਰੀਬ ਜਦੋਂ ਬੀਬੀਆਂ ਕਿਸਾਨ ਪ੍ਰਦਰਸ਼ਨ ਕਰਨ ਵਾਸਤੇ ਵੱਲ੍ਹਾ ਪਿੰਡ ਚੋਂ ਬਾਹਰ ਆ ਰਹੀਆਂ ਸਨ ਤਾਂ ਉਹ ਸਰਵਿਸ ਲੇਨ ਵਿਚ ਪੁੱਜੀਆਂ ਤਾਂ ਪਿੱਛੋਂ ਆ ਰਹੇ ਪਾਣੀ ਵਾਲੇ ਟਰੈਕਟਰ ਟਰਾਲੀ ਨੇ ਜੋ ਬੀਬੀਆਂ ਅੱਗੇ ਲਾਊਡ ਸਪੀਕਰ ਵਾਲੇ ਰਿਕਸ਼ੇ ਤੇ ਬੈਠੀਆਂ ਹੋਈਆਂ ਸਨ ਪਿੱਛੋਂ ਦੀ ਆ ਕੇ ਪਾਣੀ ਵਾਲੇ ਟੈਂਕਰ ਨੇ ਉਨ੍ਹਾਂ ਦੇ ਉੱਤੇ ਚੜ੍ਹਾਈ ਕਰ ਦਿੱਤੀ। ਜਿਸ ਦੇ ਨਾਲ ਮੌਕੇ ਤੇ ਹੀ ਇਕ ਮਹਿਲਾ ਦੀ ਮੌਤ ਹੋ ਗਈ ਅਤੇ ਇਕ ਦੀ ਹਸਪਤਾਲ ਲਿਜਾਂਦਿਆਂ ਰਾਹ ਵਿੱਚ ਮੌਤ ਹੋ ਗਈ ਇਸ ਤੋਂ ਇਲਾਵਾ ਚਾਰ ਫੱਟੜ ਔਰਤਾਂ ਨੂੰ ਸ੍ਰੀ ਗੁਰੂ ਰਾਮਦਾਸ ਵੱਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਵੱਲਾ ਨੇ ਆਖਿਆ ਕਿ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਉਸ ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ।
ਇਸ ਘਟਨਾ ਉੱਤੇ ਬੋਲਦੇ ਹੋਏ ਕਿਸਾਨ ਆਗੂ ਬੀਬੀ ਕੇਵਲ ਕੌਰ ਨੇ ਕਿਹਾ ਹੈ ਕਿ ਇਹ ਇਕ ਸਾਜ਼ਿਸ਼ ਦੇ ਤਹਿਤ ਹੋਇਆ ਹੈ ਜਦ ਕਿ ਐਸਐਚਓ ਥਾਣਾ ਵੱਲਾ ਨੇ ਕਿਹਾ ਕਿ ਤਫਤੀਸ਼ ਜਾਰੀ ਹੈ ਅਤੇ ਪੁੱਛਗਿੱਛ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।