ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 27 ਜਨਵਰੀ 2021 - ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਗਣਤੰਤਰ ਦਿਵਸ ਮੌਕੇ ਸ਼ਾਨਦਾਰ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਤਿਰੰਗਾ ਲਹਿਰਾਉਣ ਦੀ ਰਸਮ ਡਾਕਟਰ ਚਾਰੂਮਿਤਾ ਐਸ ਡੀ ਐਮ ਸੁਲਤਾਨਪੁਰ ਲੋਧੀ ਨੇ ਅਦਾ ਕੀਤੀ। ਅਤੇ ਉਨ੍ਹਾਂ ਨੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ
ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਦੌਰਾਨ ਭਾਰਤ ਦੇ ਸੰਵਿਧਾਨ ਨੂੰ ਤਿਆਰ ਕਰਨ ਵਾਸਤੇ ਅਹਿਮ ਭੂਮਿਕਾ ਨਿਭਾਉਣ ਲਈ ਡਾ. ਭੀਮ ਰਾਓ ਅੰਬੇਦਕਰ ਨੂੰ ਵੀ ਯਾਦ ਕੀਤਾ ਗਿਆ।
ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੂਰੀ ਦੁਨੀਆਂ ਵਿੱਚ ਫੈਲੀ ਕਰੋਨਾ ਮਹਾਂਮਾਰੀ ਦੇ ਸਬੰਧ ਵਿੱਚ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ਫਤਿਹ ਤਹਿਤ ਪੰਜਾਬ ਦੇ ਹਰ ਖੇਤਰ ਟੀਮਾਂ ਵਲੋਂ ਇਸ ਮਹਾਮਾਰੀ ਤੋਂ ਬਚਾਓ ਲਈ ਮਾਸਕ ਪਾਉਣ, ਫਿਜੀਕਲ ਦੂਰੀ ਰੱਖਣ ਅਤੇ ਹਰ ਦੋ ਘੰਟੇ ਬਾਅਦ ਸਾਬਣ ਜਾਂ ਸੈਨੇਟਾਈਜ਼ਰ ਨਾਲ ਹੱਥ ਧੋਣ ਦੀ ਬੇਨਤੀ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਸੁਲਤਾਨਪੁਰ ਇਸ ਭਿਆਨਕ ਮਹਾਮਾਰੀ ਤੋਂ ਕਾਫੀ ਹੱਦ ਤੱਕ ਬਚਿਆ ਰਿਹਾ।
ਇਸ ਮੌਕੇ ਸੀਨੀਅਰ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਮਾਨਯੋਗ ਮਹੇਸ਼ ਕੁਮਾਰ ਸਿਵਲ ਜੱਜ. ਡੀਐੱਸਪੀ ਸਰਵਣ ਸਿੰਘ ਬੱਲ .ਵਿਨੋਦ ਕੁਮਾਰ ਤਹਿਸੀਲਦਾਰ, ਡਾਕਟਰ ਅਨਿਲ ਮਨਚੰਦਾ ਐਸਐਮਓ , ਗੁਰਪ੍ਰਤਾਪ ਸਿੰਘ ਡੀ ਪੀ ਓ , ਹਰਜੀਤ ਸਿੰਘ ਐਸਐਚਓ, ਬਲਦੇਵ ਸਿੰਘ ਟੀਟਾ ਆਦਿ ਹਾਜ਼ਰ ਸਨ।