ਰਾਜਵੰਤ ਸਿੰਘ
- ਦੋ ਲੱਖ ਰੁਪਏ ਦਾ ਸਮਾਨ ਸੜਕੇ ਸਵਾਹ
ਸ੍ਰੀ ਮੁਕਤਸਰ ਸਾਹਿਬ, 27 ਜਨਵਰੀ 2021-ਸਥਾਨਕ ਮਲੋਟ ਰੋਡ ਸਥਿਤ ਇੱਕ ਕੱਪੜਿਆਂ ਦੀ ਦੁਕਾਨ ’ਚ ਅਚਾਨਕ ਲੱਗੀ ਅੱਗ ਕਾਰਨ ਦੋ ਲੱਖ ਰੁਪਏ ਦੇ ਸਮਾਨ ਦੇ ਸੜਨ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਉਕਤ ਰੋਡ ’ਤੇ ਸਿਨੇਮਾ ਨਜ਼ਦੀਕ ਕੱਪੜਿਆਂ ਦੀ ਦੁਕਾਨ ਕਰਦੇ ਮੁਹੰਮਦ ਆਲਮਗੀਰ ਪੁੱਤਰ ਮੁਜ਼ਾਹਰੇ ਵਾਸੀ ਬਿਹਾਰ ਨੇ ਦੱਸਿਆ ਕਿ ਉਨ੍ਹਾਂ ਦੀ ਬੰਦ ਪਈ ਦੁਕਾਨ ਅੰਦਰ ਅਚਾਨਕ ਸ਼ਾਰਟ ਸਰਕਟ ਕਰਕੇ ਅੱਗ ਲੱਗੀ ਗਈ, ਜਿਸਦਾ ਪਤਾ ਜਦੋਂ ਕੋਲ ਖੜ੍ਹੇ ਇੱਕ ਰਿਕਸ਼ਾ ਚਾਲਕ ਨੂੰ ਲੱਗਿਆ ਤਾਂ ਉਸਨੇ ਤੁਰੰਤ ਹਥੌੜੀ ਨਾਲ ਸ਼ਟਰ ਦੇ ਜਿੰਦਰੇ ਤੋੜੇ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸਦੀ ਜਾਣਕਾਰੀ ਉਸਨੂੰ ਵੀ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਫਾਇਰ ਬਿ੍ਰਗੇਡ ਨੂੰ ਸੂਚਿਤ ਕੀਤਾ, ਜਿਸ ਸਦਕਾ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਦੁਕਾਨ ਅੰਦਰ ਪਏ 2 ਲੱਖ ਰੁਪਏ ਦੀ ਕੀਮਤ ਦੇ ਕੱਪੜੇ ਸੜਕੇ ਸਵਾਹ ਹੋ ਗਏ ਹਨ।