ਹਰੀਸ਼ ਕਾਲੜਾ
ਰੂਪਨਗਰ: 27 ਜਨਵਰੀ 2021:ਰੋਪੜ ਵਾਈਲਡ ਲਾਈਫ ਡਵੀਜ਼ਨ, ਜੰਗਲਾਤ ਅਤੇ ਜੰਗਲੀ ਜੀਵਣ ਰੱਖਿਆ ਵਿਭਾਗ, ਪੰਜਾਬ ਵੱਲੋਂ ਆਯੋਜਿਤ ਪੰਜਾਬ ਬਰਡ ਫੈਸਟ ਚੌਥੇ ਦਿਨ ਵੀ ਗਾਈਡਡ ਬਰਡ ਵਾਚ ਟੂਰ ਆਯੋਜਿਤ ਕੀਤਾ ਗਿਆ। ਪੰਛੀ ਪ੍ਰੇਮੀਆਂ ਨੂੰ ਪੇਸ਼ੇਵਰਾਂ ਦੁਆਰਾ ਸੇਧ ਦਿੱਤੀ ਦਿੱਤੀ ਗਈ ਉਨ੍ਹਾਂ ਨੇ ਲੋਕਾਂ ਨੂੰ ਪੰਛੀਆਂ ਦੀਆਂ ਗੱਲਾਂਬਾਤਾਂ ਉਨ੍ਹਾਂ ਦੀਆਂ ਰਹਿਣ ਦੀਆਂ ਥਾਵਾਂ ਅਤੇ ਉਨ੍ਹਾਂ ਦੇ ਕਾਰ ਵਿਹਾਰ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਇਕ ਵਿਜ਼ਟਰ ਨੇ ਕਿਹਾ ਕਿ ਉਹ ਵਿਭਾਗ ਦੇ ਇਸ ਕਦਮ ਦਾ ਸਵਾਗਤ ਕਰਦੇ ਹਨ ਕਿਉਂਕਿ ਇਹ ਇਕ ਤਰ੍ਹਾਂ ਇਸ ਤਰ੍ਹਾਂ ਦੇ ਉਪਰਾਲੇ ਜਿੱਥੇ ਲੋਕਾਂ ਨੂੰ ਪੰਛੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਬਹੁਤ ਘੱਟ ਹੁੰਦੇ ਹਨ ਅਤੇ ਅਤੇ ਸ਼ਹਿਰ ਦੇ ਲੋਕ ਇਹ ਵੇਖਣ ਲਈ ਬਹੁਤ ਉਤਸੁਕ ਹਨ ਸੈਰ ਦੇ ਇਕ ਵਲੰਟੀਅਰ ਗਾਈਡ ਗਾਈਡ ਦਾ ਕਹਿਣਾ ਹੈ ਕਿ ਰੋਪੜ ਵੈਟਲੈਂਡ ਪੰਛੀਆਂ ਲਈ ਇਕ ਬਹੁਤ ਹੀ ਅਨੁਕੂਲ ਜਗ੍ਹਾ ਹੈ ਕਿਉਂਕਿ ਇੱਥੇ ਬਹੁਤ ਸਾਰੀਆਂ ਕਿਸਮਾਂ ਇਕੋ ਸਮੇਂ ਇਕੋ ਸਮੇਂ ਇਕੋ ਸਮੇਂ ਮੌਜੂਦ ਹੁੰਦੀਆਂ ਹਨ
ਜੀਵਨ ਦੇ ਵੱਖ ਵੱਖ ਖੇਤਰਾਂ ਦੇ ਲੋਕ ਪੰਛੀਆਂ ਦੇ ਵਿਸ਼ੇ ਵਿਚ ਆਪਣੀ ਦਿਲਚਸਪੀ ਦਿਖਾ ਰਹੇ ਹਨ ਜੋ ਇਹ ਦਰਸਾਉਂਦਾ ਹੈ ਕਿ ਸਾਡੇ ਕੋਲ ਅਜਿਹੇ ਸਾਈਡ ਸਟ੍ਰੀਮ ਵਿਸ਼ਅਿਾਂ 'ਤੇ ਸਿੱਖਿਆ ਪ੍ਰਾਪਤ ਕਰਨ ਲਈ ਕਈ ਪਲੇਟਫਾਰਮ ਦੀ ਘਾਟ ਹੈ ਡਾ: ਮੋਨਿਕਾ ਯਾਦਵ ਕਹਿੰਦੀ ਹੈ ਕਿ ਮੈਨੂੰ ਪੂਰਾ ਯਕੀਨ ਹੈ ਕਿ ਜੇ ਅਸੀਂ ਸਕੂਲਾਂ ਵਿਚ ਅਧਿਐਨ ਦੇ ਪਾਠਕ੍ਰਮ ਵਿਚ ਕੁਦਰਤ ਨਾਲ ਜੁੜੀ ਸਿੱਖਿਆ ਨੂੰ ਸ਼ਾਮਲ ਕਰੀਏ ਤਾਂ ਭਵਿੱਖ ਵਿਚ ਸਾਡੇ ਕੋਲ ਪੰਛੀਆਂ ਦੀ ਜਾਣਕਾਰੀ ਰੱਖਣ ਵਾਲੇ ਵਧੇਰੇ ਤੇ ਸਿੱਖਿਅਤ ਲੋਕ ਹੋਣਗੇ ਡਾ: ਯਾਦਵ ਨੇ ਸਕੂਲਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਗਤੀਵਿਧੀਆਂ ਰਾਹੀਂ ਪਹਿਲਾਂ ਅਧਿਆਪਕਾਂ ਨੂੰ ਜਾਗਰੂਕ ਕਰਨ ਜੋ ਇਸ ਭਾਵਨਾ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣਗੇ।
ਵਿਭਾਗ ਪੇਂਟਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਪ੍ਰਤੀਯੋਗਤਾਵਾਂ ਦੇ ਨਾਲ ਨਾਲ ਫੋਟੋਗ੍ਰਾਫੀ ਪ੍ਰਦਰਸ਼ਨੀ ਵਿਚ ਹਿੱਸਾ ਲੈਣ ਲਈ ਬੁਲਾ ਰਿਹਾ ਹੈ ਜੋ ਮੁੱਖ ਸਮਾਗਮ ਦੌਰਾਨ 6 ਅਤੇ 7 ਫਰਵਰੀ 2021 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਰਜਿਸਟਰ ਕਰਨ ਲਈ ਇਕ ਵਿਸ਼ੇਸ਼ ਹੈਲਪਲਾਈਨ ਨੰਬਰ ਸਾਂਝਾ ਕੀਤਾ ਗਿਆ ਹੈ ਰਜਿਸਟਰ ਹੋਣ ਦੀ ਆਖਰੀ ਤਰੀਕ 30 ਜਨਵਰੀ 2021 ਹੈ।