ਮਨਿੰਦਰਜੀਤ ਸਿੱਧੂ
ਜੈਤੋ, 27 ਜਨਵਰੀ, 2021 - ਜੈਤੋ ਦੇ ਪ੍ਰਸਿੱਧ ਉਦਯੋਗਪਤੀ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਵਨ ਕੁਮਾਰ ਗੋਇਲ ਨੇ ਕਰੀਬੀ ਮੰਨੇ ਜਾਂਦੇ ਜਤਿੰਦਰ ਕੁਮਾਰ ਜੀਤੂ ਬਾਂਸਲ ਵੱਲੋਂ ਜੈਤੋ ਦੇ ਚਰਚਿਤ ਵਾਰਡ ਨੰਬਰ 10 ਵਿੱਚੋਂ ਚੋਣ ਮੈਦਾਨ ਵਿੱਚ ਉਤਰਨ ਦਾ ਫੈਸਲਾ ਲਿਆ ਅਤੇ ਅੱਜ ਆਪਣੇ ਸਾਥੀਆਂ ਦੀ ਹਾਜ਼ਰੀ ਵਿੱਚ ਦਫ਼ਤਰ ਦਾ ਉਦਘਾਟਨ ਕੀਤਾ।ਇਸ ਮੌਕੇ ਉਹਨਾਂ ਕਿਹਾ ਕਿ ਮੈਂ ਇਹ ਚੋਣ ਸਮੁੱਚੇ ਵਾਰਡ ਦੇ ਲੋਕਾਂ ਦੇ ਕਹਿਣ ਉੱਪਰ ਲੜਨ ਜਾ ਰਿਹਾ ਹਾਂ।ਉਹਨਾਂ ਕਿਹਾ ਕਿ ਮੇਰੇ ਵਾਰਡ ਦੇ ਲੋਕਾਂ ਨੇ ਮੇਰੇ ਉੱਪਰ ਵਿਸ਼ਵਾਸ ਜਿਤਾ ਕੇ ਮੈਨੂੰ ਚੋਣ ਲੜਨ ਲਈ ਪੇ੍ਰਰਿਆ ਹੈ ਅਤੇ ਮੈਂ ਆਪਣੇ ਲੋਕਾਂ ਦੀ ਭਾਵਨਾ ਦਾ ਸਤਿਕਾਰ ਕਰਦਿਆਂ ਇਸ ਪ੍ਰਸਤਾਵ ਨੂੰ ਖਿੜੇ ਮੱਥੇ ਸਵੀਕਾਰ ਕਰਦਾ ਹਾਂ।
ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਆਪਣੇ ਵਿੱਤੋਂ ਵੱਧ ਜੈਤੋ ਦੇ ਵਿਕਾਸ ਅਤੇ ਲੋਕਾਂ ਦੇ ਹਿੱਤ ਲਈ ਕੰਮ ਕਰਦੇ ਆਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵਾਰਡ ਸਮੇਤ ਸਮੁੱਚੇ ਇਲਾਕੇ ਦੇ ਵਿਕਾਸ ਲਈ ਵਚਨਬੱਧ ਹੋਣਗੇ।ਉਹਨਾਂ ਕਿਹਾ ਕਿ ਜੇਕਰ ਲੋਕ ਮੈਨੂੰ ਜਿਤਾ ਕੇ ਨਗਰ ਕੌਂਸਲ ਵਿੱਚ ਭੇਜਦੇ ਹਨ ਤਾਂ ਆਪਣੇ ਅਹੁਦੇ ਦੀ ਪੂਰਨ ਵਰਤੋਂ ਆਪਣੇ ਵਾਰਡ ਦੇ ਵਿਕਾਸ ਅਤੇ ਲੋਕਾਂ ਦੇ ਕੰਮਾਂ ਲਈ ਕਰਾਂਗਾ।ਜਿਕਰਯੋਗ ਹੈ ਕਿ ਜੀਤੂ ਬਾਂਸਲ ਵੱਲੋਂ ਪਿਛਲੇ ਕੁੱਝ ਵਰ੍ਹਿਆਂ ਦੌਰਾਨ ਜੈਤੋ ਦੇ ਭਖਦੇ ਮਸਲਿਆਂ ਨੂੰ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਕੋਲ ਜੋਰਦਾਰ ਤਰੀਕੇ ਨਾਲ ਰੱਖਿਆ ਜਾਂਦਾ ਰਿਹਾ ਹੈ।ਚੋਣ ਦਫ਼ਤਰ ਦੀ ਸ਼ੁਰੂਆਤ ਮੌਕੇ ਉਹਨਾਂ ਨਾਲ ਸੀਨੀਅਰ ਕਾਂਗਰਸੀ ਹਰਸੰਗੀਤ ਹੈਪੀ, ਲੱਕੀ ਅਰੋੜਾ, ਕਾਲਾ ਆੜ੍ਹਤੀਆ ਅਤੇ ਮੁਹੱਲਾ ਵਾਸੀ ਹਾਜਰ ਸਨ।