ਅਸ਼ੋਕ ਵਰਮਾ
ਬਠਿੰਡਾ, 27 ਜਨਵਰੀ 2021 - ਗਣਤੰਤਰ ਦਿਵਸ ਮੌਕੇ ਦਿੱਲੀ ’ਚ ਲਾਲ ਕਿਲੇ ’ਚ ਵਾਪਰੀਆਂ ਘਟਨਾਵਾਂ ਨੂੰ ਲੈਕੇ ਅੱਜ ਆਸ਼ੂਤੋਸ਼ ਤਿਵਾੜੀ ਅਤੇ ਸੰਦੀਪ ਅਗਰਵਾਲ ਦੀ ਅਗਵਾਈ ਹੇਠ ਤਿਰੰਗਾ ਮਾਰਚ ਕੱਢਿਆ ਗਿਆ। ਦੋਵਾਂ ਆਗੂਆਂ ਨੇ ਦਿੱਲੀ ਘਟਨਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਲੰਬੀ ਲੜਾਈ ਅਤੇ ਕੁਰਬਾਨੀਆਂ ਤੋਂ ਬਾਅਦ ਅਜਾਦੀ ਪ੍ਰਾਪਤ ਕਰਨ ਤੋਂ ਬਾਅਦ 1947 ਵਿੱਚ ਲਾਲ ਕਿਲੇ ਤੋਂ ਅੰਗਰੇਜ਼ਾਂ ਦਾ ਝੰਡਾ ਉਤਾਰ ਕੇ ਭਾਰਤ ਦਾ ਤਿਰੰਗਾ ਲਹਿਰਾਇਆ ਸੀ ਜਿਸ ਦਾ ਗਣਤੰਤਰ ਦਿਵਸ ਮੌਕੇ ਸੋਚੀ ਸਮਝੀ ਸਾਜਿਸ਼ ਤਹਿਤ ਅਪਮਾਨ ਕੀਤਾ ਹੈ। ਉਹਨਾਂ ਆਖਿਆ ਕਿ ਉਸ ਵਕਤ ਤਿਰੰਗੇ ਝੰਡੇ ਨੂੰ ਕਥਿਤ ਤੌਰ ਤੇ ਸੁੱਟਣ ਨਾਲ ਦੇਸ਼ ਨੂੰ ਸ਼ਰਮਸਾਰ ਕੀਤਾ ਅਤੇ ਬਹਾਦਰ ਸੈਨਿਕਾਂ ਦਾ ਹੌਸਲਾ ਵੀ ਤੋੜਿਆ ਗਿਆ ਤਾਂਜੋ ਵਿਦੇਸ਼ਾਂ ਵਿਚ ਭਾਰਤ ਦੀ ਦਿੱਖ ਖਰਾਬ ਕੀਤੀ ਜਾ ਸਕੇ।
ਸੰਦੀਪ ਅਗਰਵਾਲ ਨੇ ਅਰਾਜਕਤਾ ਫੈਲਾਉਣ ਵਾਲਿਆਂ ਖਿਲਾਫ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਕੇ ਤੁਰੰਤ ਗਿ੍ਰਫਤਾਰ ਕਰਨ ਦੀ ਮੰਗ ਕੀਤੀ। ਆਸ਼ੂਤੋਸ਼ ਤਿਵਾੜੀ ਨੇ ਤੈਅ ਰੂਟ ਦੀ ਥਾਂ ਲਾਹਲ ਕਿਲੇ ਵੱਲ ਜਾਣ ਵਾਲਿਆਂ ਦੀ ਪਛਾਣ ਕਰਕੇ ਉਹਨਾਂ ਦੀ ਜਾਇਦਾਦ ਜਬਤ ਅਤੇ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ। ਆਗੂਆਂ ਨੇ ਦੱਸਿਆ ਕਿ ਅੱਜ ਦੀ ਤਿਰੰਗਾ ਯਾਤਰਾ ਏਕਤਾ ਦਾ ਸੰਦੇਸ਼ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਸੁਨੇਹਾ ਸੀ ਕਿ ਦੇਸ਼ ਵਾਸੀ ਤਿਰੰਗੇ ਦਾ ਅਪਮਾਨ ਸਹਿਣ ਨਹੀਂ ਕਰਨਗੇ। ਉਹਨਾਂ ਆਖਿਆ ਕਿ ਅਜਿਹੇ ਮਨਸੂਬਾ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਅਤੇ ਏਦਾਂ ਦੇ ਲੋਕਾਂ ਦਾ ਸਾਥ ਦੇਣ ਵਾਲੀਆਂ ਸਿਆਸੀ ਪਾਰਟੀਆਂ ਦਾ ਚਿਹਰਾ ਨੰਗਾ ਕੀਤਾ ਜਾਵੇਗਾ।
ਇਸ ਮੌਕੇ ਪ੍ਰਕਾਸ਼ ਗਰਗ ,ਅਮਿਤ ਸ਼ੰਟੀ,ਪਵਨ ਸਿੰਗਲਾ,ਨਰਿੰਦਰ ਮਿੱਤਲ, ਉਮੇਸ਼ ਸ਼ਰਮਾ ,ਦੀਪਕ ਕਲੋਈ,ਮੀਨੂ ਬੇਗਮ, ਅਸ਼ਵਨੀ ਸ਼ੁਕਲਾ,ਸੀਮਾ ਸ਼ਰਮਾ ,ਅਭਿਸ਼ੇਕ, ਹਰੀਓਮ ਚੌਹਾਨ,ਸੁਖਚੈਨ ਭਾਰਗਵ,ਸੰਜੀਵ ਸ਼ਰਮਾ,ਹਰਦੀਪ ਸ਼ਰਮਾ,ਰਾਜੀਵ ਜਾਧਵ, ਸੰਜੀਵ ਡਾਗਰ,ਗਗਨ ਗੋਇਲ, ਕਮਲ ਮਣੀਕਾਂਤ, ਅਨਿਲ ਗਰਗ, ਜੌਲੀ ਜੈਨ, ਸੁਨੀਤਾ ਗਰਗ, ਰਵੀ ਮੌਰੀਆ ਰਾਮ ਪੁਕਾਰ ਠਾਕੁਰ ਅਤੇ ਬਬੀਤਾ ਗੁਪਤਾ ਆਦਿ ਹਾਜ਼ਰ ਸਨ।