← ਪਿਛੇ ਪਰਤੋ
ਮਨਿੰਦਰਜੀਤ ਸਿੱਧੂ
ਜੈਤੋ, 27 ਜਨਵਰੀ, 2021 - ਜੈਤੋ ਦੇ ਚਰਚਿਤ ਵਾਰਡ ਨੰਬਰ 4 ਤੋਂ ਅਜਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜ ਰਹੀ ਪ੍ਰਵੀਨ ਕੌਰ ਵੱਲੋਂ ਆਪਣੇ ਸਾਥੀਆਂ ਸਮੇਤ ਵਾਰਡ ਵਿੱਚ ਡੋਰ ਟੂ ਡੋਰ ਮਿਲ ਕੇ ਆਪਣਾ ਚੋਣ ਪ੍ਰਚਾਰ ਕੀਤਾ ਗਿਆ।ਪ੍ਰਵੀਨ ਕੌਰ ਦੀ ਇਸ ਮੁਹਿੰਮ ਵਿੱਚ ਅੱਜ ਉਹਨਾਂ ਨਾਲ ਕਈ ਦਰਜਨ ਔਰਤਾਂ ਸ਼ਾਮਲ ਸਨ।ਪ੍ਰਵੀਨ ਕੌਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦਾ ਚੋਣ ਪ੍ਰਚਾਰ ਦਾ ਦਿਨ ਬਹੁਤ ਵਧੀਆ ਰਿਹਾ ਹੈ ਅਤੇ ਵਾਰਡ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਲੋਕਾਂ ਵੱਲੋਂ ਇਸ ਵਾਰ ਅਜਾਦ ਉਮੀਦਵਾਰਾਂ ਨੂੰ ਪਹਿਲ ਦੇਣ ਦੀਆਂ ਰਮਜਾਂ ਮਿਲ ਰਹੀਆਂ ਹਨ।ਉਹਨਾਂ ਅਨੁਸਾਰ ਵਾਰਡ ਦੇ ਲੋਕ ਰਵਾਇਤੀ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੂੰ ਮੂੰਹ ਨਾ ਲਗਾ ਕੇ ਸਾਫ ਸੁਥਰੇ ਅਕਸ ਵਾਲੇ ਉਮੀਦਵਾਰਾਂ ਹੱਥ ਲੋਕਲ ਬਾਡੀਜ ਦੀ ਕਮਾਂਡ ਦੇਣਗੇ।ਜਿਕਰਯੋਗ ਹੈ ਕਿ ਪ੍ਰਵੀਨ ਕੌਰ ਸਮਾਜਿਕ ਅਤੇ ਲੋਕ ਪੱਖੀ ਕਾਰਜਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਬੇਦਾਗ ਨੌਜਵਾਨ ਆਗੂ ਗੁਰਦੀਪ ਸਿੰਘ ‘ਬਿੱਟੂ’ ਦੀ ਧਰਮ ਪਤਨੀ ਹੈ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ‘ਬਿੱਟੂ’ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ‘ਕਾਲੇ ਕਾਨੂੰਨਾਂ’ ਖਿਲਾਫ ਲੰਮਾ ਸਮਾਂ ਦਿੱਲੀ ਮੋਰਚੇ ਵਿੱਚ ਡਟਿਆ ਰਿਹਾ ਹੈ।
Total Responses : 189