ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ ਨਗਰ, 27 ਜਨਵਰੀ 2021 - ਸਤਿੰਦਰ ਸਿੰਘ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਐਸ ਏ ਐਸ ਨਗਰ ਵੱਲੋ ਪ੍ਰੈਸ ਨੋਟ ਰਾਹੀ ਦੱਸਿਆ ਗਿਆ ਕਿ ਸੀ.ਆਈ.ਏ ਸਟਾਫ ਮੁਹਾਲੀ ਵੱਲੋ ਸ੍ਰੀ ਹਰਮਨਦੀਪ ਸਿੰਘ ਹਾਂਸ, ਐਸ ਪੀ (ਡੀ), ਸ੍ਰੀ ਗੁਰਚਰਨ ਸਿੰਘ, ਡੀ.ਐਸ.ਪੀ (ਡੀ) ਅਤੇ ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੁਹਾਲੀ ਦੀ ਅਗਵਾਈ ਹੇਠ ਦੋ ਵਿਅਕਤੀਆ ਨੂੰ 2 ਕਿਲੋ ਅਫੀਮ ਸਮੇਤ ਗਿ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਐਸ.ਐਸ.ਪੀ.ਸਾਹਿਬ ਨੇ ਅੱਗੇ ਡੀਟੇਲ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 25.01.2021 ਨੂੰ ਸੀ ਆਈ ਏ ਸਟਾਫ ਮੁਹਾਲੀ ਦੀ ਪੁਲਿਸ ਪਾਰਟੀ ਦੇ ਥਾਣੇਦਾਰ ਪਵਨ ਕੁਮਾਰ ਵੱਲੋਂ ਦੌਰਾਨੇ ਨਾਕਾਬੰਦੀ ਨੇੜੇ ਬਾਬਾ ਵਾਇਟ ਹਾਉਸ ਮੋਹਾਲੀ ਤੋਂ 02 ਵਿਅਕਤੀ (1) ਮੁਹੰਮਦ ਤਸਲੀਮ ਪੁੱਤਰ ਲਿਆਕਤ ਅੰਨਸਾਰੀ ਵਾਸੀ ਪਿੰਡ ਇਸਲਾਮ ਨਗਰ ਥਾਣਾ ਕੱਟਰਾ ਜਿਲ੍ਹਾ ਸਹਿਜਾਨਪੁਰ ਹਾਲ ਵਾਸੀ ਕਿਰਾਏਦਾਰ ਨੰਬਰਦਾਰ ਰਜਿੰਦਰ ਸਿੰਘ ਦਾ ਮਕਾਨ ਸਵਰਾਜ ਨਗਰ ਖਰੜ ਅਤੇ (2) ਪੁਸ਼ਪਿੰਦਰ ਕੁਮਾਰ ਪੁਤਰ ਰਜਿੰਦਰ ਕੁਮਾਰ ਵਾਸੀ ਪਿੰਡ ਅਗੇਈ ਥਾਣਾ ਬਗਰੇਨ ਜਿਲ੍ਹਾ ਬਦਾਊ ਉਤਰ ਪ੍ਰਦੇਸ਼ ਹਾਲ ਵਾਸੀ ਕਿਰਾਏਦਾਰ ਸੰਤੇ ਮਾਜਰਾ ਕਲੋਨੀ ਨੇੜੇ ਕਿ੍ਸ਼ਨਾ ਡਾਇਰੀ ਖਰੜ ਨੂੰ ਕਾਬੂ ਕਰਕੇ ਦੋਹਾਂ ਵਿਅਕਤੀਆਂ ਪਾਸੋਂ ਤਲਾਸ਼ੀ ਦੌਰਾਨ ਮੋਕਾ ਪਰ 2 ਕਿਲੋ ਅਫੀਮ ਬਰਾਮਦ ਹੋਣ ਪਰ ਇਨ੍ਹਾਂ ਵਿਰੁੱਧ ਮੁਕੱਦਮਾ ਨੰਬਰ 10 ਮਿਤੀ 25-01-2021 ਅ/ਧ 18-61-85 ਐਨ ਡੀ ਪੀ ਐਸ ਐਕਟ ਥਾਣਾ ਫੇਸ 11 ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਮੁਕੱਦਮਾ ਵਿੱਚ ਗਿ੍ਫਤਾਰ ਕੀਤਾ ਗਿਆ।
ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸੀ ਮੁਹੰਮਦ ਤਸਲੀਮ ਉਕਤ ਦਾ ਖਰੜ ਵਿਖੇ ਟੇਲਰ ਮਾਸਟਰ ਦਾ ਕੰਮ ਹੈ ਅਤੇ ਇਸ ਕੰਮ ਦੀ ਆੜ ਵਿੱਚ ਹੀ ਇਹ ਅਫੀਮ ਵੇਚਣ ਦਾ ਧੰਦਾ ਕਰਦਾ ਹੈ। ਇਸਦਾ ਦੂਜਾ ਸਾਥੀ ਪੁਸਪਿੰਦਰ ਕੁਮਾਰ ਉਕਤ ਜੋ ਖਰੜ ਵਿੱਚ ਹੀ ਕਰਿਆਨੇ ਦੀ ਦੁਕਾਨ ਪਰ ਲੱਗਾ ਹੈ । ਇਹ ਦੋਨੋ ਵਿਅਕਤੀ ਸਹਿਜਾਨਪੁਰ ਅਤੇ ਬਰੇਲੀ ਉਤਰਪ੍ਰਦੇਸ ਏਰੀਏ ਵਿੱਚੋ ਅਫੀਮ ਲਿਆਕੇ ਖਰੜ-ਕੁਰਾਲੀ ਏਰੀਏ ਵਿੱਚ ਆਪਣੇ ਗਹਾਕਾ ਨੂੰ ਵੇਚਦੇ ਹਨ। ਦੋਸ਼ੀਆਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।