ਨਵੀਂ ਦਿੱਲੀ, 27 ਜਨਵਰੀ 2021 - ਕੋਵਿਡ-19 ਸਬੰਧੀ ਸਰਕਾਰ ਦੇ ਵਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਨਵੀਆਂ ਹਦਾਇਤਾਂ ਮੁਤਾਬਿਕ ਕੰਟੇਨਮੈਂਟ ਜ਼ੋਨ ਤੋਂ ਬਾਹਰ ਸਾਰੀ ਗਤੀਵਿਧੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਪਰ ਐੱਸ ਓ ਪੀਜ਼ ਦੀ ਸਖ਼ਤੀ ਨਾਲ ਪਾਲਣਾ ਕਰਨੀ ਜ਼ਰੂਰੀ ਹੋਵੇਗਾ। ਹਦਾਇਤਾਂ ਮੁਤਾਬਿਕ ਖਾਸ ਕਰਕੇ ਸਮਾਜਿਕ / ਧਾਰਮਿਕ / ਸਪੋਰਟਸ / ਮਨੋਰੰਜਨ / ਵਿਦਿਅਕ / ਸਭਿਆਚਾਰ / ਧਾਰਮਿਕ ਇਕੱਠਾਂ ਨੂੰ ਪਹਿਲਾਂ ਹੀ ਹਾਲ ਦੀ ਸਮਰੱਥਾ ਦੀ ਵੱਧ ਤੋਂ ਵੱਧ 50% ਲਈ ਪ੍ਰਵਾਨਗੀ ਦਿੱਤੀ ਗਈ ਹੈ। ਬੰਦ ਜਗ੍ਹਾ ਵਿੱਚ 200 ਵਿਅਕਤੀਆਂ ਦੀ ਸੀਮਾ ਹੈ ਅਤੇ ਇਸ ਲਈ ਖੁੱਲ੍ਹੀਆਂ ਜਗ੍ਹਾ ਅਤੇ ਗਰਾਉਂਡ ਤੇ ਜਗ੍ਹਾ ਦੇ ਅਕਾਰ ਨੂੰ ਵੀ ਧਿਆਨ ਵਿੱਚ ਰੱਖਣਾ ਹੋਵੇਗਾ । ਹੁਣ ਅਜਿਹੇ ਇਕੱਠਾਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ , ਜੋ ਸੰਬੰਧਤ ਸੂਬਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਐੱਸ ਓ ਪੀਜ਼ ਦੀ ਪਾਲਣਾ ਕਰਨਗੇ ।
ਸਿਨੇਮਾ ਹਾਲ ਅਤੇ ਥਿਅੇਟਰਜ਼ ਨੂੰ ਪਹਿਲਾਂ ਹੀ ਸੀਮਿਤ ਸਮਰੱਥਾ ਦੇ ਮੁਤਾਬਿਕ 50% ਸੀਟਿੰਗ ਦੀ ਇਜਾਜ਼ਤ ਦਿੱਤੀ ਗਈ ਹੈ । ਹੁਣ ਉਹਨਾਂ ਨੂੰ ਇਸ ਤੋਂ ਵਧੇਰੇ ਸੀਟਿੰਗ ਸਮਰੱਥਾ ਲਈ ਪ੍ਰਵਾਨਗੀ ਦਿਤੀ ਜਾਵੇਗੀ , ਜਿਸ ਲਈ ਸੂਚਨਾਂ ਤੇ ਪ੍ਰਸਾਰਨ ਮੰਤਰਾਲਾ , ਗ੍ਰਿਹ ਮੰਤਰਾਲੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸੋਧਿਆ ਹੋਇਆ , ਐੱਸ ਓ ਪੀ ਜਾਰੀ ਕਰੇਗਾ ।
ਖਿਡਾਰੀਆਂ ਲਈ ਸਵੀਮਿੰਗ ਪੂਲਜ਼ ਲਈ ਪਹਿਲਾਂ ਹੀ ਇਜਾਜ਼ਤ ਦਿਤੀ ਗਈ ਹੈ । ਹੁਣ ਹਰ ਇਕ ਨੂੰ ਸਵੀਮਿੰਗ ਪੂਲ ਵਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ , ਜਿਸ ਲਈ ਯੁਵਾ ਮਾਮਲੇ ਅਤੇ ਖੇਡਾਂ ਮੰਤਰਾਲਾ , ਗ੍ਰਿਹ ਮੰਤਰਾਲੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸੋਧਿਆ ਹੋਇਆ ਐੱਸ ਓ ਪੀ ਜਾਰੀ ਕਰੇਗਾ
ਬਿਜਨੇਸ ਟੂ ਬਿਜਨੇਸ (ਬੀ ਟੂ ਬੀ) ਪ੍ਰਦਰਸ਼ਨੀ ਹਾਲਾਂ ਨੂੰ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਗਈ ਹੈ । ਹੁਣ ਸਾਰੀ ਕਿਸਮ ਦੇ ਪ੍ਰਦਰਸ਼ਨੀ ਹਾਲਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ , ਜਿਸ ਲਈ ਵਣਜ ਮੰਤਰਾਲਾ ਗ੍ਰਿਹ ਮੰਤਰਾਲੇ ਦੀ ਸਲਾਹ ਨਾਲ ਸੋਧਿਆ ਐੱਸ ਓ ਪੀ ਜਾਰੀ ਕਰੇਗਾ ।
Centre announces new Covid-19 guidelines effective Feb 1; permits relaxation for movie halls, swimming pools