ਰਾਜਿੰਦਰ ਕੁਮਾਰ
- ਇਕ ਵਿਅਕਤੀ ਦੀ ਮੌਤ 7 ਮਾਮੂਲੀ ਜਖਮੀ
ਬੰਗਾ, 28 ਜਨਵਰੀ 2021 - ਬੰਗਾ ਮੁੱਖ ਮਾਰਗ ਤੇ ਪਿੰਡ ਮਜਾਰੀ ਲਾਗੇ ਫਿਰ ਨੈਸ਼ਨਲ ਹਾਈਵੇ ਅਥਾਰਟੀ ਦੀ ਗਲਤੀ ਦੇ ਚਲਦਿਆਂ 6 ਦੇ ਕਰੀਬ ਗੱਡੀਆਂ ਦੇ ਟਕਰਾਉਣ ਕਾਰਣ 1 ਵਿਅਕਤੀ ਦੀ ਮੋਤ 7 ਵਿਅਕਤੀ ਮਾਮੂਲੀ ਜਖਮੀ ਹੋ ਗਏ ਮਿਲੀ ਜਾਣਕਾਰੀ ਅਨੁਸਾਰ P B 08 CS 8040 ਕਾਰ ਜੋ ਕਿ ਜਲੰਧਰ ਤੋਂ ਚੰਡੀਗੜ੍ਹ ਨੂੰ ਜਾ ਰਹੀ ਸੀ ਜਿਵੇਂ ਹੀ ਗੱਡੀ ਪਿੰਡ ਮਜਾਰੀ ਲਾਗੇ ਪੁੱਜੀ ਤਾ ਸੰਘਣੀ ਧੁੰਧ ਹੋਣ ਕਾਰਨ ਨੈਸ਼ਨਲ ਅਥਾਰਟੀ ਵਲੋਂ ਸੜਕ ਵਿਚਕਾਰ ਰੱਖੀ ਗਈ ਮਿੱਟੀ ਦੇ ਢੇਰਾਂ ਨਾਲ ਜਾ ਟਕਰਾ ਕੇ ਬੁਰੀ ਤਰ੍ਹਾਂ ਨਾਲ ਹਾਦਸਾ ਗ੍ਰਸਤ ਹੋ ਗਈ।
ਇਸਦੇ ਪਿੱਛੇ ਆ ਰਹੀ ਇਕ ਹੋਰ ਕਾਰ ਨੰਬਰ C H 01 B T 8522 ਜਿਸਨੂੰ ਗੁਰਸੇਵਕ ਸਿੰਘ ਪੁੱਤਰ ਰਾਜਵਿੰਦਰ ਸਿੰਘ ਨਾ ਦਾ ਵਿਅਕਤੀ ਚਲਾ ਰਿਹਾ ਸੀ ਜੋ ਕਿ ਅਮਰਜੀਤ ਸਿੰਘ ਪੁੱਤਰ ਰਵੇਲ ਸਿੰਘ, ਰਵੇਲ ਸਿੰਘ ਪੁੱਤਰ ਹਰਪਾਲ ਸਿੰਘ ਨੂੰ ਆਪਣੀ ਗੱਡੀ ਵਿੱਚ ਲੈ ਕੇ ਅੰਮ੍ਰਿਤਸਰ ਸਾਹਿਬ ਤੋਂ ਚੰਡੀਗੜ੍ਹ ਪੀ ਜੀ ਆਈ ਤੋ ਦਵਾਈ ਲੈਣ ਲਈ ਜਾ ਰਹੇ ਸਨ, ਧੂੰਦ ਜ਼ਿਆਦਾ ਹੋਣ ਕਾਰਨ ਸੜਕ ਵਿਚਕਾਰ ਪਈ ਮਿੱਟੀ ਨਾਲ ਟਕਰਾਉਣ ਉਪਰੰਤ ਉਕਤ ਕਾਰ ਨਾਲ ਜਾ ਟਕਰਾਈ ।ਜਿਸ ਕਾਰਨ ਕਾਰ ਦਾ ਕਾਫੀ ਨੁਕਸਾਨ ਹੋ ਗਿਆ ਉੱਥੇ ਹੀ ਗੱਡੀ ਚ ਸਵਾਰ ਵਿਅਕਤੀਆ ਵੀ ਮਾਮੂਲੀ ਜ਼ਖਮੀ ਹੋ ਗਏ।ਇਸੇ ਹੀ ਤਰ੍ਹਾਂ ਇਕ ਹੋਰ ਗੱਡੀ PB 02 BT 1717 ਜਿਸਨੂੰ ਗੁਰਵਿੰਦਰ ਸਿੰਘ ਨਾਮੀ ਵਿਅਕਤੀ ਚਲਾ ਰਿਹਾ ਸੀ ਵੀ ਸੜਕ ਵਿਚਕਾਰ ਪਈ ਮਿੱਟੀ ਨਾਲ ਟਕਰਾ ਹਾਦਸਾ ਗ੍ਰਸਤ ਹੋ ਗਿਆ ਅਤੇ ਕਾਫੀ ਨੁਕਸਾਨੀ ਗਈ ਜਦੋਂ ਕਿ ਕਾਰ ਸਵਾਰ ਗੁਰਵਿੰਦਰ ਸਿੰਘ ਮਾਮੂਲੀ ਜ਼ਖਮੀ ਹੋ ਗਿਆ।
ਇਸੇ ਤਰ੍ਹਾਂ ਹੀ ਇਸਦੇ ਪਿੱਛੇ ਆ ਰਹੀ ਕਾਰ ਨੰਬਰ HR 72 F 2649 ਜਿਸਨੂੰ ਸੰਜੇ ਕੁਮਾਰ ਪੁੱਤਰ ਬਸੰਤ ਲਾਲ ਵਾਸੀ ਗੁੜਗਾਓਂ ਚਲਾ ਰਿਹਾ ਸੀ , ਜੋ ਅੰਮ੍ਰਿਤਸਰ ਤੋ ਚੰਡੀਗੜ੍ਹ ਵੱਲ ਨੂੰ ਜਾ ਰਹੇ ਸੀ ।ਜਿਸਦੀ ਦੀ ਕਾਰ ਵਿਚ ਸੰਜੀਤ ਰਾਮ ,ਸੁਸ਼ੀਲ ਪ੍ਰਸ਼ਾਦ ਤੇ ਮੁਕੇਸ਼ ਨਾਮੀ ਵਿਅਕਤੀ ਸਵਾਰ ਸਨ ਜਦੋ ਉਹ ਵੀ ਮਜਾਰੀ ਲਾਗੇ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਤਾਂ ਕੋਈ ਵੀ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਉਕਤ ਮਿੱਟੀ ਨਾਲ ਟਕਰਾਉਣ ਉਪਰੰਤ ਸੜਕ ਵਿਚਕਾਰ ਪਲਟ ਗਈ ।ਜਿਸਦੇ ਕਾਰਣ ਉਕਤ ਕਾਰ ਚ ਸਵਾਰ ਮੁਕੇਸ਼ ਨਾਮੀ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਬਾਕੀ ਦੇ ਸਾਰੇ ਵਿਅਕਤੀ ਮਾਮੂਲੀ ਜ਼ਖਮੀ ਹੋ ਗਏ। ਇਸੇ ਤਰ੍ਹਾਂ ਹੀ ਗੱਡੀ ਨੰਬਰPB 54 D 4588 ਜਿਸਨੂੰ ਰਮਨਦੀਪ ਸਿੰਘ ਪੁੱਤਰ ਬੂਆ ਸਿੰਘ ਵਾਸੀ ਗੁਰਦਾਸਪੁਰ ਚਲਾ ਰਿਹਾ ਸੀ ,ਜੋ ਆਪਣੀ ਭੈਣ ਕੋਮਲ ਪ੍ਰੀਤ ਨਾਲ ਗੁਰਦਾਸਪੁਰ ਤੋਂ ਚੰਡੀਗੜ੍ਹ ਵਿਖੇ ਜਾ ਰਿਹਾ ਸੀ ਵੀ ਉਕਤ ਪਈ ਮਿੱਟੀ ਦੇ ਢੇਰ ਦੇ ਨਾਲ ਹੀ ਦ ਹਾਦਸੇ ਦੇ ਸ਼ਿਕਾਰ ਹੋ ਗਏ । ਜਿਸਦੇ ਕਾਰਨ ਉਨ੍ਹਾਂ ਦੀ ਗੱਡੀ ਦਾ ਵੀ ਕਾਫੀ ਨੁਕਸਾਨ ਹੋ ਗਿਆ ਜਦੋਂ ਕਿ ਰਮਨਦੀਪ ਅਤੇ ਉਸਦੀ ਭੈਣ ਇਸ ਹਾਦਸੇ ਵਿੱਚ ਵਾਲ ਵਾਲ ਬੱਚ ਗਏ।
ਹਾਦਸੇ ਦੀ ਸੂਚਨਾ ਮਿਲਦੇ ਹੀ ਬੰਗਾ ਥਾਣਾ ਸਦਰ ਦੇ ਐਸ ਐਚ ਉ ਪਵਨ ਕੁਮਾਰ ਸਮੇਤ ਐਸ ਆਈ ਜਸਵੀਰ ਸਿੰਘ ਕੋਲਧਾਰ ਤੇ ਹੋਰ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜ ਗਏ ਨੈਸ਼ਨਲ ਹਾਈਵੇ ਦੀ ਅੰਬੂਲੈਂਸ ਚ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਮ੍ਰਿਤਕ ਮੁਕੇਸ਼ ਦੀ ਲਾਸ਼ ਅਤੇ ਹਾਦਸਾ ਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਕਿ ਕਹਿਣਾ ਹੈ ਮੌਕੇ ਤੇ ਹਾਜ਼ਰ ਪਿੰਡ ਵਾਸੀਆ ਦਾ- ਦੁਰਘਟਨਾ ਸਥਾਨ ਤੇ ਮੌਜੂਦ ਪਿੰਡ ਮਜਾਰੀ ਅਤੇ ਪਿੰਡ ਬਾਹੜੋਂਵਾਲ ਵਾਸੀ ਪਲਵੀਰ ਸਿੰਘ ,ਮੁਖਵੈਲ ਸਿੰਘ ,ਰਾਣਾ ਭਲਵਾਨ ਗੁਰਜਿੰਦਰ ਸਿੰਘ , ਤੇ ਹੋਰਾ ਨੇ ਕਿਹਾ ਕਿ ਉਕਤ ਸਥਾਨ ਤੇ ਕੁਝ ਦਿਨਾਂ ਤੋਂ ਇਹ ਸੜਕੀ ਹਾਦਸੇ ਹੋ ਰਹੇ ਹਨ ਦੋ ਦਿਨ ਪਹਿਲਾਂ ਵੀ ਸੰਘਣੀ ਧੂੰਦ ਪੈਣ ਕਾਰਣ ਰਾਤ ਸਮੇਂ 30 ਤੋਂ ਵੱਧ ਗੱਡੀਆ ਤੇ ਬੀਤੇ ਦਿਨ 4 ਦੇ ਕਰੀਬ ਗੱਡੀਆ ਦਾ ਹਾਦਸਾ ਹੋ ਗਿਆ ਅਗਰ ਪ੍ਰਸ਼ਾਸਨ ਤੇ ਨੈਸ਼ਨਲ ਅਥਾਰਟੀ ਨੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਦੇ ਹੋਏ ਭਿਆਨਕ ਹਾਦਸੇ ਤੇ ਜਾਨੀ ਨੁਕਸਾਨ ਤੋਂ ਬੱਚਿਆਂ ਜਾ ਸਕਦਾ ਸੀ।