← ਪਿਛੇ ਪਰਤੋ
ਬਾਬੂਸ਼ਾਹੀ ਬਿਊਰੋ ਸੰਗਰੂਰ, 28 ਜਨਵਰੀ: ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ ਗਏ ਘਰ ਘਰ ਰੁਜਗਾਰ ਮਿਸਨ ਦਾ ਸੂਬੇ ਦੀਆਂ ਲੜਕੀਆਂ ਨੂੰ ਭਰਪੂਰ ਲਾਭ ਮਿਲ ਰਿਹਾ ਹੈ।ਜਿਲਾ ਰੋਜਗਾਰ ਉਤਪਤੀ ਹੁਨਰ, ਵਿਕਾਸ ਅਤੇ ਸਿਖਲਾਈ ਅਫਸਰ ਸ੍ਰੀ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ 2381 ਲੜਕੀਆਂ ਨੂੰ ਪ੍ਰਾਈਵੇਟ ਸੈਕਟਰ ਵਿਚ ਰੋਜਗਾਰ ਮੁਹੱਈਆ ਕਰਾਉਣ ਲਈ ਮੱਦਦ ਕੀਤੀ ਗਈ ਹੈ।ਉਨਾਂ ਦੱਸਿਆ ਕਿ ਮੈਗਾ ਰੋਜਗਾਰ ਲੋਨ ਮੇਲਿਆਂ ਦੌਰਾਨ 1536 ਲੜਕੀਆਂ ਨੂੰ ਸਵੈ ਰੋਜਗਾਰ ਲਈ 374 ਕਰੋੜ ਰੁਪਏ ਦਾ ਕਰਜਾ ਮੁਹੱਈਆ ਕਰਵਾਇਆ ਗਿਆ ਹੈ। ਸ੍ਰੀ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਘਰ ਘਰ ਰੋਜਗਾਰ ਮਿਸਨ ਤਹਿਤ ਪਿੰਡ ਮੀਰਹੇੜੀ ਜਿਲਾ ਸੰਗਰੂਰ ਦੀ ਰਹਿਣ ਵਾਲੀ ਪਰਮਿੰਦਰ ਕੌਰ ਨੂੰ ਐਲ.ਆਈ.ਸੀ. ਕੰਪਨੀ ਵਿਚ ਬਤੌਰ ਅਡਵਾਇਜਰ ਨਿਯੁਕਤ ਕੀਤਾ ਗਿਆ ਹੈ। ਪਰਮਿੰਦਰ ਕੌਰ ਨੇ ਰੋਜਗਾਰ ਵਿਭਾਗ ਦੀ ਸਲਾਘਾ ਕਰਦਿਆਂ ਕਿਹ ਕਿ ਉਸ ਨੇ ਗ੍ਰੇਜੂਏਟ ਕਰਨ ਤੋਂ ਬਾਅਦ ਜਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ, ਸੰਗਰੂਰ ਦੇ ਪੀ.ਜੀ.ਆਰ.ਕਾਮ ਪੋਰਟਲ ਤੇ ਆਪਣਾ ਨਾਮ ਰਜਿਸਟਰਡ ਕਰਵਾਇਆ ਸੀ। ਜਿਲਾ ਰੋਜਗਾਰ ਦਫਤਰ ਵੱਲੋਂ ਉਸ ਦੀ ਬਹੁਤ ਵਧੀਆ ਕਾਊਂਸਿਲ ਕੀਤੀ ਤੇ ਐਲ.ਆਈ.ਸੀ. ਵਿਚ ਇੰਟਰਵਿਊ ਕਰਵਾਈ।ਉਸ ਨੇ ਦੱਸਿਆ ਕਿ ਇੰਟਰਵਿਊ ਪਾਸ ਕਰਨ ਤੋਂ ਬਾਅਦ ਉਸ ਨੂੰ ਐਲ.ਆਈ.ਸੀ. ਵਿਚ ਬਤੌਰ ਐਡਵਾਈਜਰ ਦੀ ਨੌਕਰੀ ਮਿਲੀ ਤੇ ਉਹ ਹੁਣ ਲੱਗਭਗ 12000 ਪ੍ਰਤੀ ਮਹੀਨਾ ਕਮਾ ਰਹੀ ਹੈ। ਰੋਜਗਾਰ ਅਫਸਰ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਬਹੁਤ ਲੜੀਆਂ ਦਾ ਰੋਜਗਾਰ ਖਤਮ ਹੋ ਗਿਆ ਸੀ ਤੇ ਸਰਕਾਰ ਦੀਆਂ ਸਕੀਮਾਂ ਅਨੁਸਾਰ ਨੌਜਵਾਨਾਂ ਖਾਸ ਕਰ ਲੜਕੀਆਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਵਿਚ ਮਦਦ ਕੀਤੀ ਗਈ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਗਲੇ ਇਕ ਸਾਲ ਦੌਰਾਨ ਇਕ ਲੱਖ ਹੋਰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਸ੍ਰੀ ਰਵਿੰਦਰਪਾਲ ਸਿੰਘ ਵੱਲੋਂ ਨੌਜਵਾਨਾਂ ਨੂੰ ਰੋਜਗਾਰ ਦੇ ਮੌਕਿਆਂ ਲਈ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰਸ ਨਾਲ ਜੁੜਣ ਦਾ ਸੱਦਾ ਦਿੱਤਾ।
Total Responses : 936